14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਟੋਹਾਣਾ ਸ਼ਹਿਰ ਦੇ ਬਾਜ਼ਾਰਾਂ 'ਚ ਜਾਮ ਲੱਗਣ ਕਾਰਨ ਟਰੈਫ਼ਿਕ ਪੁਲਿਸ ਨੇ ਕੀਤੀ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 05-02-2026
ਟੋਹਾਣਾ/ਜਾਖ਼ਲ, 4 ਫਰਵਰੀ (ਮਨਜੀਤ ਸਿੰਘ) - ਟੋਹਾਣਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲੱਗਣ ਵਾਲੇ ਜਾਮ ਨੂੰ ਮੁੱਖ ਰੱਖਦਿਆਂ ਪੁਲਿਸ ਕਪਤਾਨ ਫ਼ਤਿਹਾਬਾਦ ਸਿਧਾਂਤ ਜੈਨ ਵਲੋਂ ਵਿੱਢੀ ਮੁਹਿੰਮ ਤਹਿਤ ਟਰੈਫ਼ਿਕ ਪੁਲਿਸ ਇੰਚਾਰਜ ਟੋਹਾਣਾ ਨੇ ਬਾਜ਼ਾਰਾਂ ਵਿਚ ਇਕ ਵਿਸ਼ੇਸ਼ ਕਾਰਵਾਈ ਕੀਤੀ ਗਈ ਹੈ ਜਿਸ 'ਚ ਗ਼ਲਤ ਤਰੀਕੇ ਨਾਲ ਖੜ੍ਹੇ ਕੀਤੇ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਚੁੱਕ ਕੇ ਸਾਈਡ 'ਤੇ ਕੀਤਾ ਜਾ ਰਿਹਾ ਹੈ | ਪੁਲਿਸ ਕਪਤਾਨ ਫ਼ਤਿਹਾਬਾਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫ਼ਿਕ ਪੁਲਿਸ ਇੰਚਾਰਜ ਟੋਹਾਣਾ ਨੇ ਸਖਤ ਹਦਾਇਤ ਦਿੰਦਿਆਂ ਕਿਹਾ ਹੈ ਕਿ ਨਜਾਇਜ਼ ਪਾਰਕਿੰਗ ਕਰਨ ਵਾਲੇ ਵਾਹਨਾਂ ਉੱਪਰ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ | ਟਰੈਫ਼ਿਕ ਪੁਲਿਸ ਇੰਚਾਰਜ ਨੇ ਇਸ ਸਬੰਧੀ ਦੱਸਿਆ ਕਿ ਨਜਾਇਜ਼ ਪਾਰਕਿੰਗ ਦੇ ਚੱਲਦਿਆਂ ਸ਼ਹਿਰ ਵਿਚ ਲੱਗਣ ਵਾਲੇ ਜਾਮ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ | ਇਸ ਕਰਕੇ ਵਿਭਾਗ ਨੂੰ ਅਜਿਹੀਆਂ ਕਾਰਵਾਈਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨਾਂ ਨੂੰ ਪਾਰਕਿੰਗ ਵਿਚ ਹੀ ਖੜ੍ਹੇ ਕਰਨ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ | ਟੋਹਾਣਾ ਸ਼ਹਿਰ ਦੀ ਲੱਕੜ ਮਾਰਕੀਟ, ਰੇਲਵੇ ਰੋਡ ਜੋ ਕਿ ਭੀੜੇ ਬਾਜ਼ਾਰ ਹਨ ਜਿਸ ਦੀਆਂ ਸੜਕਾਂ ਉੱਪਰ ਬੇਤਰਤੀਬੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ | ਜੋ ਆਵਾਜਾਈ ਵਿਚ ਬਹੁਤ ਵਿਘਨ ਪਾਉਂਦੇ ਹਨ, ਜਾਮ ਲੱਗ ਜਾਂਦੇ ਹਨ | ਇਸੇ ਤਰ੍ਹਾਂ ਗਰਲਜ਼ ਸਕੂਲ ਰੋਡ ਉੱਪਰ ਵੀ ਨਜਾਇਜ਼ ਪਾਰਕਿੰਗ ਕਾਰਨ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ | ਜਿਸ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਜਿਸ 'ਤੇ ਗ਼ੌਰ ਕਰਦਿਆਂ ਪੁਲਿਸ ਕਪਤਾਨ ਫ਼ਤਿਹਾਬਾਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟਰੈਫ਼ਿਕ ਪੁਲਿਸ ਟੋਹਾਣਾ ਵਲੋਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ | ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਲੋਕਾਂ ਨੇ ਸਰਾਹਣਾ ਕੀਤੀ ਹੈ ਅਤੇ ਪੁਲਿਸ ਨੂੰ ਇਹ ਸੁਝਾਅ ਦਿੱਤਾ ਹੈ ਕਿ ਅਜਿਹੀ ਕਾਰਵਾਈ ਅੱਗੇ ਤੋਂ ਵੀ ਜਾਰੀ ਰਹਿਣੀ ਚਾਹੀਦੀ ਤਾਂ ਕਿ ਜਾਮ ਦੀ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ | ਮੁਸੀਬਤ ਵੇਲੇ ਐਂਬੂਲੈਂਸ ਅਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਇਸ ਬਾਜ਼ਾਰ ਵਿਚੋਂ ਲੰਘਣਾ ਬਹੁਤ ਅÏਖਾ ਹੋ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪਰੇਸ਼ਾਨੀਆਂ ਤੋਂ ਲੋਕ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ 'ਆਰਟੀਫੀਸ਼ਲ ਇੰਟੈਲੀਜੈਂਸ' 'ਤੇ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਸਰਪੰਚ ਗਗਨ ਰਣਦੀਪ ਸਿੰਘ ਮੱਟਦਾਦੂ ਨੂੰ ਹਰਿਆਣਾ ਪੰਚਾਇਤ ਗੌਰਵ ਪੁਰਸਕਾਰ <br/>
Ad Position 24