ਗੂਹਲਾ ਚੀਕਾ, 4 ਫਰਵਰੀ (ਓ.ਪੀ. ਸੈਣੀ)-ਸਰਕਾਰੀ ਗਰਲਜ਼ ਕਾਲਜ, ਚੀਕਾ ਵਿਖੇ ਚੱਲ ਰਹੇ ਸੱਤ ਦਿਨਾਂ ਐਨ.ਐਸ.ਐਸ. ਵਿਸੇਸ ਕੈਂਪ ਦੇ ਦੂਜੇ ਦਿਨ, ''ਆਰਟੀਫੀਸੀਅਲ ਇੰਟੈਲੀਜੈਂਸ'' 'ਤੇ ਭਾਸ਼ਣ ਆਯੋਜਿਤ ਕੀਤਾ ਗਿਆ | ਕਿਊਬ ਹੋਸਟ ਕੁਆਂਟਿਕਸ ਸਿਸਟਮਜ਼ ਪ੍ਰਾਈਵੇਟ ਲਿਮਟਿਡ, ਚੀਕਾ ਦੇ ਸੰਸਥਾਪਕ ਅਤੇ ਸੀ.ਈ.ਓ. ਡਾ. ਸਮੀਰ ਗੁਪਤਾ ਨੇ ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦਾ ਮਾਰਗਦਰਸਨ ਕੀਤਾ | ਕਾਲਜ ਪਹੁੰਚਣ 'ਤੇ ਇੰਚਾਰਜ ਡਾ. ਮੀਨਾਕਸ਼ੀ ਨੇ ਮੁੱਖ ਮਹਿਮਾਨ ਡਾ. ਸਮੀਰ ਗੁਪਤਾ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਇਕ ਜਾਣਕਾਰੀ ਭਰਪੂਰ ਚਰਚਾ ਨਾਲ ਹੋਈ | ਜਿਸ 'ਚ ਤਕਨਾਲੋਜੀ ਅਤੇ ਸਮਾਜ ਵਿਚਕਾਰ ਆਪਸੀ ਤਾਲਮੇਲ 'ਤੇ ਜੋਰ ਦਿੱਤਾ ਗਿਆ | ਭਾਸ਼ਣ ਦੌਰਾਨ, ਡਾ. ਸਮੀਰ ਗੁਪਤਾ ਨੇ ਆਰਟੀਫੀਸੀਅਲ ਇੰਟੈਲੀਜੈਂਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਮੁੱਖ ਤੌਰ 'ਤੇ ਹੇਠ ਲਿਖੇ ਨੁਕਤਿਆਂ 'ਤੇ ਚਰਚਾ ਕੀਤੀ, ਰੋਜਾਨਾ ਜੀਵਨ 'ਚ ਵਰਤੋਂ- ਅਸੀਂ ਸਵੇਰ ਤੋਂ ਸ਼ਾਮ ਤੱਕ ਅਚੇਤ ਤੌਰ 'ਤੇ ਏ.ਆਈ. ਦੀ ਵਰਤੋਂ ਕਿਵੇਂ ਕਰਦੇ ਹਾਂ ਜਿਵੇਂ ਕਿ, ਸਮਾਰਟਫੋਨ ਸਹਾਇਕ, ਨੈਵੀਗੇਸਨ, ਆਦਿ | ਕਾਰਜਸ਼ੀਲਤਾ : ਓ.ਆਈ.ਏ. ਡਾਟਾ ਦਾ ਵਿਸ਼ਲੇਸ਼ਣ ਕਰਕੇ ਫ਼ੈਸਲਾ ਲੈਣ ਦੀਆਂ ਸਮਰੱਥਾਵਾਂ ਕਿਵੇਂ ਵਿਕਸਤ ਕਰਦਾ ਹੈ | ਭਵਿੱਖ ਅਤੇ ਕਰੀਅਰ : ਕਾਰੋਬਾਰ ਅਤੇ ਰੁਜ਼ਗਾਰ ਦੇ ਖੇਤਰ ਵਿਚ ਭਵਿੱਖ 'ਚ ਏ.ਆਈ. ਕੀ ਕ੍ਰਾਂਤੀਕਾਰੀ ਭੂਮਿਕਾ ਨਿਭਾਏਗਾ | ਮਿੱਥ ਬਨਾਮ ਸੱਚ : ਸਮਾਜ 'ਚ ਏ.ਆਈ. ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਦੇ ਹੋਏ, ਉਸ ਨੇ ਵਿਦਿਆਰਥੀਆਂ ਨੂੰ ਇਸ ਦੀ ਅਸਲੀਅਤ ਅਤੇ ਸੀਮਾਵਾਂ ਤੋਂ ਜਾਣੂ ਕਰਵਾਇਆ | ਭਾਰਤ 'ਚ ਤਰੱਕੀ : ਭਾਰਤ ਸਰਕਾਰ ਅਤੇ ਭਾਰਤੀ ਸੰਸਥਾਵਾਂ ਏ.ਆਈ. ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਕਿਵੇਂ ਕੰਮ ਕਰ ਰਹੀਆਂ ਹਨ | ਭਾਸ਼ਣ ਤੋਂ ਬਾਅਦ, ਵਲੰਟੀਅਰਾਂ ਨੇ ਕਾਲਜ ਦੁਆਰਾ ਗੋਦ ਲਏ ਗਏ ਪਿੰਡ ਕਲੇਰ ਮਾਜਰਾ ਦਾ ਦੌਰਾ ਕੀਤਾ | ਵਿਦਿਆਰਥੀਆਂ ਨੇ ਪਿੰਡ 'ਚ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਖ-ਵੱਖ ਸਮਾਜਿਕ ਬੁਰਾਈਆਂ ਬਾਰੇ ਜਾਗਰੂਕਤਾ ਵਧੀ ਅਤੇ ਸਿੱਖਿਆ ਅਤੇ ਸਫ਼ਾਈ ਨੂੰ ਉਤਸ਼ਾਹਿਤ ਕੀਤਾ ਗਿਆ | ਪ੍ਰੋਗਰਾਮ ਦੇ ਅੰਤ 'ਚ ਪ੍ਰੋਫੈਸਰ ਕਵਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਕੀਮਤੀ ਸਮੇਂ ਲਈ ਧੰਨਵਾਦ ਕੀਤਾ | ਡਾ. ਸੁਰਭੀ, ਡਾ. ਸਾਲਿਨੀ, ਡਾ. ਸਾਲੂ, ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰ, ਵੱਡੀ ਗਿਣਤੀ 'ਚ ਵਲੰਟੀਅਰਾਂ ਦੇ ਨਾਲ ਇਸ ਮੌਕੇ ਮੌਜੂਦ ਸਨ |