26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਝਗੜੇ ਵਿਚ 25 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ, ਚਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-02-2026
ਨਵੀਂ ਦਿੱਲੀ, 6 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਗੌਤਮਪੁਰੀ ਇਲਾਕੇ ਵਿਚ ਕਾਰ ਦੇ ਸਾਈਡ ਸ਼ੀਸ਼ੇ ਨੂੰ ਲੈ ਕੇ ਹੋਏ ਝਗੜੇ ਵਿਚ 25 ਸਾਲਾ ਕੱਪੜਿਆਂ ਦੇ ਸੇਲਜ਼ਮੈਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਇਸ ਮਾਮਲੇ ਵਿਚ ਦੋ ਕਿਸ਼ੋਰਾਂ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਘਟਨਾ ਪੁਰਾਣੀ ਰੰਜਿਸ਼ ਦੇ ਕਾਰਨ ਵਧੀ, ਜਿਸ ਵਿਚ ਦੋ ਸਮੂਹਾਂ ਵਿਚਕਾਰ ਹੋਏ ਝਗੜੇ ਨੇ ਹਿੰਸਕ ਰੂਪ ਲੈ ਲਿਆ | ਵੀਰਵਾਰ ਰਾਤ 10 ਵਜੇ ਦੇ ਕਰੀਬ ਬਦਰਪੁਰ ਪੁਲਿਸ ਸਟੇਸ਼ਨ ਵਿਚ ਪੁਲਿਸ ਨੂੰ ਚਾਕੂਬਾਜ਼ੀ ਦੀ ਸੂਚਨਾ ਮਿਲੀ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੂੰ ਵੱਡੀ ਭੀੜ ਜਮ੍ਹਾਂ ਹੋਈ ਮਿਲੀ ਅਤੇ ਖ਼ੂਨ ਦੇ ਧੱਬੇ ਮਿਲੇ | ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਢਲੀ ਜਾਂਚ ਤੋਂ ਪਤਾ ਲੱਗਾ ਕਿ ਝਗੜਾ ਕਾਰ ਦੇ ਟੁੱਟੇ ਹੋਏ ਸਾਈਡ ਸ਼ੀਸ਼ੇ ਨੂੰ ਲੈ ਕੇ ਸ਼ੁਰੂ ਹੋਇਆ ਸੀ | ਦੋਵਾਂ ਧਿਰਾਂ ਵਿਚਕਾਰ ਲੰਬੇ ਸਮੇਂ ਤੋਂ ਚਲੀ ਆ ਰਹੀ ਦੁਸ਼ਮਣੀ ਕਾਰਨ ਮਾਮਲਾ ਜਲਦੀ ਹੀ ਹਿੰਸਕ ਹੋ ਗਿਆ | ਘਟਨਾ ਵਾਲੀ ਥਾਂ ਤੋਂ ਫੋਰੈਂਸਿਕ ਸਬੂਤ ਇਕੱਠੇ ਕਰਨ ਲਈ ਅਪਰਾਧ ਟੀਮ ਨੂੰ ਬੁਲਾਇਆ ਗਿਆ | ਪੀੜਤਾ ਦੀ ਪਛਾਣ 25 ਸਾਲ ਕੱਪੜਿਆਂ ਦੇ ਸੇਲਜ਼ਮੈਨ ਅਰੁਣ ਅਤੇ 25 ਸਾਲ ਸ਼ਿਵਮ ਵਜੋਂ ਹੋਈ ਹੈ | ਜੋ ਏਮਜ਼ ਵਿਚ ਹਾਊਸਕੀਪਿੰਗ ਸਟਾਫ਼ ਵਜੋਂ ਕੰਮ ਕਰਦਾ ਸੀ | ਦੋਵਾਂ ਉੱਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ ਸੀ | ਇਲਾਜ ਦੌਰਾਨ ਅਰੁਣ ਦੀ ਚਾਕੂ ਲੱਗਣ ਨਾਲ ਮੌਤ ਹੋ ਗਈ, ਜਦਕਿ ਸ਼ਿਵਮ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ | ਪੁਲਿਸ ਅਨੁਸਾਰ ਇਹ ਘਟਨਾ ਕਾਰ ਦੇ ਸਾਈਡ ਸ਼ੀਸ਼ੇ ਨੂੰ ਲੈ ਕੇ ਹੋਈ | ਜਦੋਂ ਦੋਵਾਂ ਧਿਰਾਂ ਵਿਚਕਾਰ ਕਹਾ-ਸੁਣੀ ਹੋਈ ਤਾਂ ਪੁਰਾਣੀ ਰੰਜਿਸ਼ ਦੇ ਕਾਰਨ ਮਾਮਲਾ ਵਿਗੜ ਗਿਆ | ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਘਟਨਾ ਦੇ ਸੰਬੰਧ ਵਿਚ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਵਿਚ ਦੋ ਨਾਬਾਲਗ ਵੀ ਸ਼ਾਮਿਲ ਹਨ | ਗਿ੍ਫ਼ਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਜੰਤਰ ਮੰਤਰ 'ਤੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ - ਪਰਮਜੀਤ ਸਿੰਘ ਪੰਮਾ ਅਗਲੀ ਖ਼ਬਰ ਸੰਸਦ 'ਚ ਸਿੱਖ ਮਸਲਿਆਂ 'ਤੇ ਚਰਚਾ ਲਈ ਰਾਹੁਲ ਗਾਂਧੀ ਨਾਲ ਕੀਤੀ ਸੀ ਮੁਲਾਕਾਤ-ਹਰਵਿੰਦਰ ਸਿੰਘ ਸਰਨਾ
Ad Position 24