01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 'ਹੁਨਰ ਤੇ ਰੁਜ਼ਗਾਰ ਯੋਗਤਾ' 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 21-02-2026
ਯਮੁਨਾਨਗਰ, 20 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਕਾਲਜ ਦੇ ਕਰੀਅਰ ਕਾਊਾਸਲਿੰਗ ਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਨੈਸਕਾਮ ਫਿਊਚਰ ਸਕਿੱਲਜ਼ ਪ੍ਰਾਈਮ ਦੇ ਸਹਿਯੋਗ ਨਾਲ 'ਹੁਨਰ ਤੇ ਰੁਜ਼ਗਾਰਯੋਗਤਾ' 'ਤੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ | ਇਹ ਓਰੀਐਂਟੇਸ਼ਨ ਪ੍ਰੋਗਰਾਮ ਨੈਸਕਾਮ ਤੇ ਨਵੀਨ ਜਿੰਦਲ ਫਾਊਾਡੇਸ਼ਨ ਦੇ ਸਹਿਯੋਗ ਨਾਲ ਨਵੀਨ ਅਵਸਰ ਇਨੀਸ਼ੀਏਟਿਵ ਦੇ ਤਹਿਤ ਕਰਵਾਇਆ ਗਿਆ ਸੀ | ਇਲੈਕਟ੍ਰਾਨਿਕਸ ਤੇ ਆਈ. ਟੀ. ਮੰਤਰਾਲੇ ਵਲੋਂ ਡੀਡ ਇਟ ਨਾਲ ਸ਼ੁਰੂ ਕੀਤਾ ਇਹ ਇਕ ਆਨਲਾਈਨ ਪਲੇਟਫਾਰਮ ਹੈ, ਜਿਸ ਤਹਿਤ ਕੁਰੂਕਸ਼ੇਤਰ ਇੰਟਰਨੈਸ਼ਨਲ ਸਕਿੱਲਜ਼ ਸੈਂਟਰ ਦੇ ਮੈਨੇਜਰ ਡਾ. ਅਮਿਤ ਤੇ ਫਾਊਾਡੇਸ਼ਨ ਦੇ ਨੈਸਕਾਮ ਪ੍ਰਤੀਨਿਧੀ ਨਿਤੀਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਬਾਰੇ ਸਲਾਹ ਦਿੱਤੀ ਅਤੇ ਕਰੀਅਰ ਦੇ ਮੌਕਿਆਂ ਨੂੰ ਵਧਾਉਣ ਤੇ ਵਿਕਸਿਤ ਕਰਨ ਲਈ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਆਨਲਾਈਨ ਕੋਰਸਾਂ ਨਾਲ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਖਾਸ ਕਰਕੇ ਮਹਿਲਾਵਾਂ ਕੋਲ ਨਿਮਾਯਾ ਵਰਗੇ ਬਹੁਤ ਸਾਰੇ ਨਵੇਂ ਆਨਲਾਈਨ ਤੇ ਹਾਈਬਿ੍ਡ ਕੋਰਸਾਂ ਤੱਕ ਪਹੁੰਚ ਹੈ | ਇਸ ਮੌਕੇ ਪਿ੍ੰਸੀਪਲ ਡਾ. ਅਨਿਲ ਧਵਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਪ੍ਰੋਗਰਾਮ 'ਚ ਡਾ. ਸਵਿਤਾ ਗਰਗ, ਡਾ. ਨਿਤਿਆ ਕੌਸ਼ਿਕ, ਡਾ. ਪੂਜਾ ਰਾਣੀ ਤੇ ਡਾ. ਰਾਮੇਸ਼ਵਰ ਗਰੋਚ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਟੈਲੇਂਟ ਸ਼ੋਅ 2026 ਕਰਵਾਇਆ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਸਮਾਜ 'ਚ ਕਦਰਾਂ-ਕੀਮਤਾਂ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ-ਸੰਸਦ ਮੈਂਬਰ ਸੁਭਾਸ਼ ਬਰਾਲਾ <br/>
Ad Position 24