01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਧਾਰਮਿਕ ਸਮਾਗਮ ਸਮਾਜ 'ਚ ਕਦਰਾਂ-ਕੀਮਤਾਂ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ-ਸੰਸਦ ਮੈਂਬਰ ਸੁਭਾਸ਼ ਬਰਾਲਾ <br/>

Ad Position 21
No active advertisement
ਅਜੀਤ ਡੈਸਕ 21-02-2026
ਟੋਹਾਣਾ/ਜਾਖ਼ਲ, 20 ਫਰਵਰੀ (ਮਨਜੀਤ ਸਿੰਘ)-ਡੇਰਾ ਬਾਬਾ ਸ਼ਿਆਮ ਪੁਰੀ ਮਹਾਰਾਜ (ਸ਼ਿਵ ਮੰਦਰ) ਧਾਰਸੂਲ ਵਿਖੇ ਸ਼ਰਧਾ ਨਾਲ ਵਿਸ਼ਾਲ 67ਵਾਂ ਸਾਲਾਨਾ ਸੰਗੀਤਕ ਸ੍ਰੀਮਦ ਭਾਗਵਤ ਸਤਿਸੰਗ ਗਿਆਨ ਯੱਗ ਆਯੋਜਿਤ ਕੀਤਾ | 12 ਤੋਂ 19 ਫਰਵਰੀ ਤੱਕ ਚੱਲੇ ਸਮਾਗਮ 'ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਕਥਾ, ਭਜਨ ਤੇ ਸਤਿਸੰਗ ਦੇ ਅਧਿਆਤਮਿਕ ਲਾਭ ਪ੍ਰਾਪਤ ਕੀਤੇ | ਰਾਜ ਸਭਾ ਮੈਂਬਰ ਸ੍ਰੀ ਸੁਭਾਸ਼ ਬਰਾਲਾ ਨੇ ਗਿਆਨ ਯੱਗ 'ਚ ਹਿੱਸਾ ਲਿਆ ਅਤੇ ਸੰਤਾਂ ਤੇ ਰਿਸ਼ੀ-ਮੁਨੀਆਂ ਦੀ ਮੌਜੂਦਗੀ ਵਿਚ ਸ੍ਰੀਮਦ ਭਾਗਵਤ ਕਥਾ, ਸੰਗੀਤਕ ਭਜਨ ਤੇ ਸਤਿਸੰਗ ਦੇ ਬ੍ਰਹਮ ਲਾਭ ਪ੍ਰਾਪਤ ਕੀਤੇ | ਇਸ ਮੌਕੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਪ੍ਰਬੰਧਕਾਂ, ਸ਼ਰਧਾਲੂਆਂ ਤੇ ਦਾਨੀ ਵਰਕਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਸਮਾਜ ਨੂੰ ਜੋੜਦੇ ਹਨ | ਮੰਦਰ ਪਰਿਸਰ 'ਚ ਮੌਜੂਦ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਸਿਰਫ਼ ਇਕ ਧਾਰਮਿਕ ਸਮਾਗਮ ਨਹੀਂ ਹੈ, ਸਗੋਂ ਇਕ ਅਧਿਆਤਮਿਕ ਮਾਰਗ ਦਰਸ਼ਨ ਹੈ ਜੋ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ | ਅਜਿਹੇ ਗਿਆਨ ਯੱਗ ਸਮਾਜ 'ਚ ਸੰਸਕਾਰ, ਸਦਭਾਵਨਾ, ਨੈਤਿਕ ਕਦਰਾਂ-ਕੀਮਤਾਂ ਤੇ ਸਕਾਰਾਤਮਿਕ ਊਰਜਾ ਫੈਲਾਉਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਸਮਾਜ 'ਚ ਅਧਿਆਤਮਿਕਤਾ ਮਜ਼ਬੂਤ ਹੁੰਦੀ ਹੈ ਤਾਂ ਪਰਿਵਾਰ, ਨੌਜਵਾਨ ਪੀੜ੍ਹੀ ਤੇ ਸਮਾਜਿਕ ਤਾਣੇ-ਬਾਣੇ ਵਿਚ ਵੀ ਸਥਿਰਤਾ ਆਉਂਦੀ ਹੈ | ਇਹ ਸਮਾਗਮ ਨਾ ਸਿਰਫ਼ ਸ਼ਰਧਾਲੂਆਂ ਦੀ ਆਸਥਾ ਨੂੰ ਮਜ਼ਬੂਤ ਕਰਦਾ ਹੈ, ਸਗੋਂ ਸਮਾਜਿਕ ਏਕਤਾ, ਸੇਵਾ ਭਾਵਨਾ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਨੂੰ ਵੀ ਉਤਸ਼ਾਹਿਤ ਕਰਦਾ ਹੈ | ਪੂਰੇ ਹਫ਼ਤੇ ਤੱਕ ਚੱਲੇ ਇਸ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 'ਚ ਸ਼ਰਧਾਲੂਆਂ ਨੇ ਕਥਾ ਸ਼ਰਵਣ, ਸੰਕੀਰਤਨ, ਭਜਨ-ਕੀਰਤਨ ਤੇ ਸਤਿਸੰਗ 'ਚ ਉਤਸ਼ਾਹ ਨਾਲ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 'ਹੁਨਰ ਤੇ ਰੁਜ਼ਗਾਰ ਯੋਗਤਾ' 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਚੜ੍ਹਦੀ ਕਲਾ ਸਰਬੱਤ ਦਾ ਭਲਾ ਟਰੱਸਟ 14 ਮਾਰਚ ਨੂੰ ਸਿਰਸਾ 'ਚ ਕਰਵਾਏਗਾ 8ਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ <br...
Ad Position 24