01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦਿੱਲੀ ਸਰਕਾਰ ਦੇ 1 ਸਾਲ ਪੂਰਾ ਹੋਣ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਗਿਣਾਈਆਂ ਉਪਲਬਧੀਆਂ <br/>

Ad Position 21
No active advertisement
ਦਿੱਲੀ 'ਚ ਭਾਜਪਾ ਸਰਕਾਰ ਦੇ 1 ਸਾਲ ਪੂਰਾ ਹੋਣ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਤੇ ਕੈਬਨਿਟ ਮੰਤਰੀ ਸਰਕਾਰ ਦੀ ਕਾਰਗੁਜ਼ਾਰੀ ਜਾਰੀ ਕਰਦੇ ਹੋਏ | ਤਸਵੀਰ : ਸ਼ਿਆਮ ਸੁੰਦਰ <br/> 21-02-2026
ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਦਿੱਲੀ 'ਚ ਭਾਜਪਾ ਸਰਕਾਰ ਦੇ 1 ਸਾਲ ਪੂਰਾ ਹੋਣ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਕੱਤਰੇਤ 'ਚ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ | ਕਾਨਫ਼ਰੰਸ ਦੌਰਾਨ 1 ਸਾਲ 'ਚ ਸਿਹਤ, ਯਮੁਨਾ ਸਫ਼ਾਈ ਤੇ ਸਿੱਖਿਆ ਖੇਤਰ ਦੀਆਂ ਹੋਰਨਾ ਉਪਲਬਧੀਆਂ ਤੇ ਦਿੱਲੀ ਦੇ ਬਦਲਾਅ ਨੂੰ ਵੀਡੀਓ ਰਾਹੀਂ ਪੇਸ਼ ਕੀਤਾ | ਕਾਨਫ਼ਰੰਸ 'ਚ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਰਾਜ, ਕਪਿਲ ਮਿਸ਼ਰਾ ਤੇ ਪੰਕਜ ਸਿੰਘ ਵੀ ਮੌਜੂਦ ਸਨ ¢ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਰਫ਼ ਵਾਅਦਿਆਂ ਦੀ ਸਰਕਾਰ ਨਹੀਂ ਹੈ, ਸਗੋਂ ਕੰਮ ਕਰਕੇ ਵਿਖਾਇਆ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਾਗ਼ਜ਼ੀ ਕਾਰਵਾਈ ਘੱਟ ਕੀਤੀ ਪਰ ਜ਼ਮੀਨੀ ਪੱਧਰ 'ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ | ਸਿਹਤ ਖੇਤਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਦੀ ਪ੍ਰਵਾਨਗੀ ਤੋਂ ਬਾਅਦ 700,000 ਲੋਕਾਂ ਨੇ ਇਸ ਲਈ ਰਜਿਸਟਰ ਕੀਤਾ ਹੈ ਤੇ 30,000 ਤੋਂ ਵੱਧ ਲਾਭਪਾਤਰੀਆਂ ਨੇ ਇਲਾਜ ਪ੍ਰਾਪਤ ਕੀਤਾ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ 370 ਆਯੁਸ਼ਮਾਨ ਅਰੋਗਿਆ ਮੰਦਰ ਬਣਾਏ ਗਏ ਹਨ | ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਸਾਲ ਦਿੱਲੀ ਵਿਚ 7,000 ਸਮਾਰਟ ਕਲਾਸ-ਰੂਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਖੇਡ ਪ੍ਰੋਤਸਾਹਨ ਯੋਜਨਾ ਤਹਿਤ ਦਿੱਲੀ ਦੇ ਖਿਡਾਰੀਆਂ ਨੂੰ ਵੱਡੀ ਪੱਧਰ 'ਤੇ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਲੋੜਵੰਦਾਂ ਲਈ 70 ਅਟਲ ਕੰਟੀਨ ਚਲਾਈਆਂ ਜਾ ਰਹੀਆਂ ਹਨ, ਜਿਥੇ ਲਗਪਗ 70,000 ਲੋਕ ਹਰ ਰੋਜ਼ ਕਿਫ਼ਾਇਤੀ ਦਰਾਂ 'ਤੇ ਸੁਆਦੀ ਭੋਜਨ ਖਾ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਝੁੱਗੀਆਂ-ਝੌਂਪੜੀਆਂ ਦੇ ਵਿਕਾਸ ਲਈ 700 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ ¢ ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਖੇਤਰ 'ਚ ਪਿਛਲੇ ਸਾਲ 13 ਕਿੱਲੋਮੀਟਰ ਟਰਾਂਸਮਿਸ਼ਨ ਲਾਈਨਾਂ ਤੇ 172 ਕਿੱਲੋਮੀਟਰ ਨਵੀਂਆਂ ਬਿਜਲੀ ਲਾਈਨਾਂ ਵਿਛਾਈਆਂ ਗਈਆਂ ਹਨ | ਇਸ ਤੋਂ ਇਲਾਵਾ 110 ਕਿੱਲੋਮੀਟਰ ਸੀਵਰ ਲਾਈਨਾਂ ਦੀ ਮੁਰੰਮਤ ਵੀ ਕੀਤੀ ਗਈ ਹੈ | ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਵਿਚ 40 ਨਵੇਂ ਫੁੱਟ ਓਵਰਬਿ੍ਜ ਬਣਾਉਣ ਦਾ ਟੀਚਾ ਹੈ, ਜਿਨ੍ਹਾਂ ਵਿਚੋਂ ਚਾਰ 'ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਡਰੇਨੇਜ ਮਾਸਟਰ ਪਲਾਨ ਤਹਿਤ 56,000 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ | ਪਾਣੀ ਭਰਨ ਦੀ ਸੰਭਾਵਨਾ ਵਾਲੀਆਂ 72 ਥਾਵਾਂ ਦੀ ਪਛਾਣ ਕੀਤੀ ਗਈ ਹੈ ਤੇ ਉਥੇ ਸੁਧਾਰ ਦਾ ਕੰਮ ਚੱਲ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਨ ਸੁਧਾਰ ਦੇ ਹਿੱਸੇ ਵਜੋਂ 3.5 ਮਿਲੀਅਨ ਰੁੱਖ ਲਗਾਉਣ ਤੇ 4,200 ਹੈਕਟੇਅਰ ਜ਼ਮੀਨ ਨੂੰ ਜੰਗਲੀ ਖੇਤਰ ਐਲਾਨਣ ਦੀ ਯੋਜਨਾ ਹੈ | ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 'ਨੋ ਪੀਯੂਸੀ, ਨੋ ਫਿਊਲ' ਮੁਹਿੰਮ ਸ਼ੁਰੂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਬੁੱਢਾ ਜੀ ਸੁਭਾਸ਼ ਨਗਰ ਵਿਖੇ ਦਸਤਾਰ ਸਿਖਲਾਈ ਕੈਂਪ ਲਾਇਆ <br/> ਅਗਲੀ ਖ਼ਬਰ ਭਾਜਪਾ ਸਰਕਾਰ ਦੇ 1 ਸਾਲ ਨੂੰ ਲੈ ਕੇ 'ਆਪ' ਨੇ ਸਾਧਿਆ ਨਿਸ਼ਾਨਾਂ <br/>
Ad Position 24