01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਜਪਾ ਸਰਕਾਰ ਦੇ 1 ਸਾਲ ਨੂੰ ਲੈ ਕੇ 'ਆਪ' ਨੇ ਸਾਧਿਆ ਨਿਸ਼ਾਨਾਂ <br/>

Ad Position 21
No active advertisement
ਅਜੀਤ ਡੈਸਕ 21-02-2026
ਨਵੀਂ ਦਿੱਲੀ, 20 ਫਰਵਰੀ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਨੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਦੇ 1 ਸਾਲ ਦੇ ਕੰਮਾਂ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾਂ ਸਾਧਿਆ ਹੈ | ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਸਰਕਾਰ ਦੇ 1 ਸਾਲ ਦੇ ਕੰਮਾਂ 'ਤੇ ਸਵਾਲ ਖੜੇ੍ਹ ਕਰਦਿਆਂ ਇਸ ਨੂੰ 'ਧੋਖਾਧੜੀ ਦਾ ਇਕ ਸਾਲ' ਕਰਾਰ ਦਿੱਤਾ ¢ ਸਿਸੋਦੀਆ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਸਭ ਕੁਝ ਇਕ ਸਾਲ 'ਚ ਬਦਲ ਜਾਣਾ ਚਾਹੀਦਾ ਸੀ, ਪਰ ਲੋਕਾਂ ਨੂੰ ਨਿਰਾਸ਼ਾ ਇਸ ਗੱਲ ਦੀ ਹੈ ਕਿ ਭਾਜਪਾ ਵਲੋਂ ਕੀਤੇ ਗਏ ਵਾਅਦੇ ਪੂਰੇ ਹੀ ਨਹੀਂ ਕੀਤੇ ਗਏ | ਸਿਸੋਦੀਆ ਨੇ ਦੋਸ਼ ਲਗਾਇਆ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ ਔਰਤਾਂ, ਮੱਧ ਵਰਗ, ਵਿਦਿਆਰਥੀ, ਨੌਜਵਾਨ, ਗ਼ਰੀਬ ਤੇ ਸਰਕਾਰੀ ਸੇਵਾਵਾਂ 'ਤੇ ਨਿਰਭਰ ਹਰ ਕਿਸੇ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਪਹਿਲਾ ਸਾਲ 'ਜਸ਼ਨ ਦਾ ਨਹੀਂ, ਜਵਾਬ ਦੇਣ ਦਾ ਸਾਲ ਹੈ |' ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਜਨਤਾ ਸਾਹਮਣੇ ਲੈ ਜਾਵੇਗੀ ਤੇ ਸਰਕਾਰ ਤੋਂ ਜਵਾਬ ਮੰਗੇਗੀ | ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਮੁੱਦੇ 'ਤੇ ਵੀ ਸਰਕਾਰ 'ਤੇ ਹਮਲਾ ਬੋਲਿਆ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਔਡ-ਈਵਨ ਤੇ ਧੂੜ ਕੰਟਰੋਲ ਵਰਗੇ ਉਪਾਅ ਲਾਗੂ ਕੀਤੇ ਸਨ, ਪਰ ਇਸ ਵਾਰ ਦਿੱਲੀ ਨੂੰ ਬਹੁਤ ਹੀ ਖ਼ਰਾਬ ਆਬੋ-ਹਵਾ ਦਾ ਸਾਹਮਣਾ ਕਰਨਾ ਪਿਆ | ਸਿਸੋਦੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਔਰਤਾਂ ਨੂੰ 2,500 ਰੁਪਏ ਮਹੀਨਾਵਾਰ ਭੁਗਤਾਨ ਦੀ ਗਰੰਟੀ ਦਿੱਤੀ ਸੀ | ਇਹ ਰਕਮ 8 ਮਾਰਚ 2025 ਤੱਕ ਖਾਤਿਆਂ 'ਚ ਜਮ੍ਹਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਇਕ ਪੂਰਾ ਸਾਲ ਬੀਤ ਗਿਆ ਹੈ ਤੇ ਪੈਸੇ ਔਰਤਾਂ ਦੇ ਖਾਤਿਆਂ 'ਚ ਜਮ੍ਹਾ ਨਹੀਂ ਹੋਏ ਹਨ | ਉਨ੍ਹਾਂ ਨੇ ਇਹ ਦਿੱਲੀ ਦੀ ਅੱਧੀ ਆਬਾਦੀ ਨਾਲ 'ਸਿੱਧਾ ਵਿਸ਼ਵਾਸਘਾਤ' ਹੈ | ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਦੇ ਸੱਤਾ 'ਚ ਆਉਂਦੇ ਹੀ ਨਿੱਜੀ ਸਕੂਲਾਂ ਨੇ ਫ਼ੀਸਾਂ ਵਿਚ ਭਾਰੀ ਵਾਧਾ ਕੀਤਾ | ਇਸ ਨਾਲ ਕਈ ਪਰਿਵਾਰਾਂ 'ਤੇ ਵਿੱਤੀ ਬੋਝ ਵਧ ਗਿਆ, ਜਿਸ ਕਾਰਨ ਮਾਪਿਆਂ ਨੂੰ ਸੜਕਾਂ 'ਤੇ ਉਤਰਨਾ ਪਿਆ ¢ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਸਰਕਾਰ ਸਕੂਲਾਂ ਵਿਰੁੱਧ ਸਖ਼ਤ ਕਾਰਵਾਈ ਕਰਨ 'ਚ ਅਸਫਲ ਰਹੀ ਤੇ ਮੱਧ ਵਰਗ ਨੂੰ ਕੋਈ ਰਾਹਤ ਨਹੀਂ ਮਿਲੀ ¢ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਵੱਡੇ ਸੁਧਾਰ ਹੋਏ ਹਨ ਪਰ ਨਵੀਂ ਸਰਕਾਰ ਨੇ ਇਨ੍ਹਾਂ ਪਹਿਲਕਦਮੀਆਂ ਨੂੰ ਕਮਜ਼ੋਰ ਕੀਤਾ, ਸਕੂਲ ਆਫ਼ ਐਕਸੀਲੈਂਸ ਦੀ ਧਾਰਨਾ ਨੂੰ ਬਦਲ ਦਿੱਤਾ ਤੇ ਸਿੱਖਿਆ ਬਜਟ 'ਚ ਕਟੌਤੀ ਕੀਤੀ ¢ ਇਸ ਤੋਂ ਇਲਾਵਾ ਹੋਰ ਕਈ ਮੁੱਦਿਆਂ ਨੂੰ ਲੈ ਕੇ ਸਿਸੋਦੀਆ ਨੇ ਭਾਜਪਾ ਸਰਕਾਰ ਨੂੰ ਨਿਸ਼ਾਨਾਂ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸਰਕਾਰ ਦੇ 1 ਸਾਲ ਪੂਰਾ ਹੋਣ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਗਿਣਾਈਆਂ ਉਪਲਬਧੀਆਂ <br/> ਅਗਲੀ ਖ਼ਬਰ ਸਰੋਜਨੀ ਨਗਰ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਬੰਦ ਕੀਤੇ ਜਾਣ 'ਤੇ ਜਤਾਇਆ ਇਤਰਾਜ਼ <br/>
Ad Position 24