20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੰਡਲ ਪ੍ਰਧਾਨ ਨੇ ਸੜਕ ਨਿਰਮਾਣ ਸੰਬੰਧੀ ਡਿਪਟੀ ਸਪੀਕਰ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 23-02-2026
ਕਾਲਾਂਵਾਲੀ/ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਭਾਜਪਾ ਕਾਲਾਂਵਾਲੀ ਮੰਡਲ ਪ੍ਰਧਾਨ ਲਵਲੀ ਗਰਗ ਨੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕਿ੍ਸ਼ਨ ਮਿੱਢਾ ਨੂੰ ਮੰਗ-ਪੱਤਰ ਸੌਂਪਿਆ, ਜਿਸ ਵਿਚ ਤਖ਼ਤਮੱਲ ਰੋਡ ਤੋਂ ਰੋੜੀ ਰੋਡ ਨੂੰ ਜੋੜਨ ਵਾਲੀ ਨਵੀਂ ਸੜਕ ਬਣਾਉਣ ਦੀ ਮੰਗ ਕੀਤੀ ਗਈ | ਮੰਡਲ ਪ੍ਰਧਾਨ ਲਵਲੀ ਗਰਗ ਨੇ ਕਿਹਾ ਕਿ ਤਖ਼ਤਮੱਲ ਰੋਡ ਤੋਂ ਰੋੜੀ ਰੋਡ ਨੂੰ ਜੋੜਨ ਵਾਲੀ ਨਵੀਂ ਸੜਕ ਦਾ ਨਿਰਮਾਣ ਕਾਲਾਂਵਾਲੀ ਸ਼ਹਿਰ ਵਿਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਮੁੱਖ ਸੜਕਾਂ 'ਤੇ ਦਿਨ ਭਰ ਟ੍ਰੈਫਿਕ ਜਾਮ ਬਣਿਆ ਰਹਿੰਦਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤਖ਼ਤਮੱਲ ਰੋਡ ਨੂੰ ਰੋੜੀ ਰੋਡ ਨਾਲ ਜੋੜਨ ਵਾਲੀ ਸੜਕ ਬਣਾਈ ਜਾਂਦੀ ਹੈ ਤਾਂ ਸ਼ਹਿਰ ਦੇ ਅੰਦਰ ਟ੍ਰੈਫਿਕ ਜਾਮ ਦੀ ਸਥਿਤੀ ਵਿਚ ਸੁਧਾਰ ਹੋਵੇਗਾ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਇਹ ਸੜਕ ਵਪਾਰੀਆਂ, ਕਿਸਾਨਾਂ ਤੇ ਨੇੜਲੇ ਪਿੰਡਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰੇਗੀ | ਐਮਰਜੈਂਸੀ ਸੇਵਾਵਾਂ ਜਿਵੇਂ ਕਿ ਐਂਬੂਲੈਂਸ ਤੇ ਫਾਇਰ ਬਿ੍ਗੇਡ ਵੀ ਸੁਚਾਰੂ ਢੰਗ ਨਾਲ ਕੰਮ ਕਰ ਸਕਣਗੀਆਂ | ਡਿਪਟੀ ਸਪੀਕਰ ਡਾ. ਕਿ੍ਸ਼ਨ ਮਿੱਢਾ ਨੇ ਮੰਗ ਪੱਤਰ ਨੂੰ ਗੰਭੀਰਤਾ ਨਾਲ ਲਿਆ ਤੇ ਕਿਹਾ ਕਿ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਂਦੇ ਹਨ | ਉਨ੍ਹਾਂ ਸੰਬੰਧਤ ਵਿਭਾਗ ਨੂੰ ਪ੍ਰਸਤਾਵ ਦੀ ਸਮੀਖਿਆ ਕਰਨ ਤੇ ਜਲਦੀ ਹੀ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੋਂ ਸੇਧ ਲੈ ਕੇ 'ਪੰਥਕ ਪਹਿਰੇਦਾਰੀ' ਕਰਨ ਦੀ ਲੋੜ-ਰਾਮ ਸਿੰਘ 'ਬੰਬੇ' ਅਗਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਬੀ. ਕੇ. ਈ. ਕਰੇਗੀ ਅੱਜ ਤੋਂ ਕੁਰੂਕਸ਼ੇਤਰ ਲਈ ਪੈਦਲ ਮਾਰਚ <br/>
Ad Position 24