20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਬੀ. ਕੇ. ਈ. ਕਰੇਗੀ ਅੱਜ ਤੋਂ ਕੁਰੂਕਸ਼ੇਤਰ ਲਈ ਪੈਦਲ ਮਾਰਚ <br/>

Ad Position 21
No active advertisement
ਸਿਰਸਾ ਜ਼ਿਲ੍ਹਾ ਦੇ ਇਕ ਪਿੰਡ 'ਚ ਕਿਸਾਨਾਂ ਨੂੰ ਪੈਦਲ ਮਾਰਚ ਲਈ ਸੱਦਾ ਦਿੰਦੀ ਬੀ. ਕੇ. ਈ. ਦੀ ਟੀਮ | ਤਸਵੀਰ : ਪੰਨੀਵਾਲੀਆ <br/> 23-02-2026
ਕਾਲਾਂਵਾਲੀ/ਸਿਰਸਾ, 22 ਫਰਵਰੀ (ਭੁਪਿੰਦਰ ਪੰਨੀਵਾਲੀਆ)-ਬੀ. ਕੇ. ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਦੱਸਿਆ ਕਿ ਹਰਿਆਣਾ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਸੱਦੇ 'ਤੇ ਸਿਰਸਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਭਾਰਤੀ ਕਿਸਾਨ ਏਕਤਾ ਬੀਕੇਈ ਦੇ ਬੈਨਰ ਹੇਠ ਤਿੰਨ ਦਿਨਾਂ ਦੇ ਧਰਨੇ ਲਈ ਕੁਰੂਕਸ਼ੇਤਰ ਪਹੁੰਚਣਗੇ, ਜੋ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਲਏ ਜਾ ਰਹੇ ਕਿਸਾਨ ਵਿਰੋਧੀ ਫੈਸਲਿਆਂ ਦੇ ਵਿਰੋਧ ਵਿਚ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਦਬਾਉਣ ਲਈ ਹੋਣਗੇ | ਟੀਮ ਬੀ. ਕੇ. ਈ. ਨੇ ਪਿੰਡਾਂ ਵਿਚ ਪੈਦਲ ਮਾਰਚ ਕੀਤਾ ਅਤੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਧਰਨੇ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ | ਮੰਗਾਂ ਨੂੰ ਪ੍ਰਾਪਤ ਕਰਨ ਲਈ 23 ਤੋਂ 25 ਫਰਵਰੀ ਤੱਕ ਕੁਰੂਕਸ਼ੇਤਰ ਵਿਚ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਮੌਕੇ ਬੀ. ਕੇ. ਈ. ਤੋਂ ਹਰਚਰਨ ਸਿੰਘ ਪੰਜੂਆਣਾ, ਮੀਡੀਆ ਇੰਚਾਰਜ ਗੁਰਲਾਲ ਸਿੰਘ ਭੰਗੂ, ਸਾਬਕਾ ਸਰਪੰਚ ਰੋਹਿੜਾਂਵਾਲੀ ਗੁਰਦੇਵ ਸਿੰਘ, ਭਰਤ ਗੋਦਾਰਾ, ਬਲਜਿੰਦਰ ਸਿੰਘ, ਦੀਪੂ ਗਿੱਲ, ਸਾਬਕਾ ਸਰਪੰਚ ਨਛੱਤਰ ਸਿੰਘ, ਗੋਰਾ ਸਿੰਘ, ਬਿੰਦਰ ਸਿੰਘ ਜਿਗਰਦੀਪ ਸਿੰਘ ਤੇ ਹੋਰ ਕਿਸਾਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੰਡਲ ਪ੍ਰਧਾਨ ਨੇ ਸੜਕ ਨਿਰਮਾਣ ਸੰਬੰਧੀ ਡਿਪਟੀ ਸਪੀਕਰ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਟੋਹਾਣਾ ਦੇ ਕੈਂਚੀ ਚੌਕ ਨਾਲ ਜਾ ਟਕਰਾਈ ਲੁਧਿਆਣਾ ਤੋਂ ਖਾਟੂ ਸ਼ਾਮ ਯਾਤਰਾ ਜਾ ਰਹੀ ਬੱਸ
Ad Position 24