20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਟੋਹਾਣਾ ਦੇ ਕੈਂਚੀ ਚੌਕ ਨਾਲ ਜਾ ਟਕਰਾਈ ਲੁਧਿਆਣਾ ਤੋਂ ਖਾਟੂ ਸ਼ਾਮ ਯਾਤਰਾ ਜਾ ਰਹੀ ਬੱਸ

Ad Position 21
No active advertisement
ਅਜੀਤ ਡੈਸਕ 23-02-2026
ਟੋਹਾਣਾ/ਜਾਖ਼ਲ, 22 ਫਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਕੈਂਚੀ ਚੌਕ (ਸ਼ਹੀਦ ਚੌਕ) 'ਤੇ ਇਕ ਬੱਸ ਰਾਤ ਸਮੇਂ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ 'ਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਦੋ ਢਾਈ ਵਜੇ ਦੇ ਕਰੀਬ ਲੁਧਿਆਣਾ ਤੋਂ ਖਾਟੂ ਸ਼ਾਮ ਯਾਤਰਾ ਲਈ ਜਾ ਰਹੀ ਬੱਸ ਟੋਹਾਣਾ ਦੇ ਕੈਂਚੀ ਚੌਕ (ਸ਼ਹੀਦ ਚੌਕ) ਨਾਲ ਜਾ ਟਕਰਾਈ | ਇਸ ਸੰਬੰਧੀ ਰਾਤ ਸਮੇਂ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਬੱਸ ਲੁਧਿਆਣਾ ਤੋਂ ਖਾਟੂ ਸ਼ਾਮ ਲਈ ਜਾ ਰਹੀ ਸੀ ਕਿ ਜਿਉਂ ਹੀ ਇਹ ਬੱਸ ਕੈਂਚੀ ਚੌਕ ਟੋਹਾਣਾ ਨਜ਼ਦੀਕ ਪਹੁੰਚੀ ਤਾਂ ਅੱਗਿਓਾ ਪਸ਼ੂ ਆ ਜਾਣ ਕਾਰਨ ਬੱਸ ਸਿੱਧੀ ਕੈਂਚੀ ਚੌਕ ਦੀ ਬਾਊਾਡਰੀ ਨਾਲ ਜਾ ਟਕਰਾਈ | ਬੱਸ 'ਚ 60 ਦੇ ਕਰੀਬ ਸਵਾਰੀਆਂ ਮੌਜੂਦ ਦੱਸੀਆਂ ਜਾ ਰਹੀਆਂ ਹਨ ਜੋ ਸੁਰੱਖਿਆ ਹਨ, ਜਿਸ 'ਚ ਕਿਸੇ ਵੀ ਵਿਅਕਤੀ ਦੇ ਕੋਈ ਨੁਕਸਾਨ ਸੰਬੰਧੀ ਕੋਈ ਖ਼ਬਰ ਨਹੀਂ ਹੈ | ਮੌਕੇ 'ਤੇ ਦੂਜੀ ਬੱਸ ਬੁਲਾ ਲਈ ਗਈ ਤੇ ਸਵਾਰੀਆਂ ਨੂੰ ਅਗਲੀ ਯਾਤਰਾ ਲਈ ਰਵਾਨਾ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਬੀ. ਕੇ. ਈ. ਕਰੇਗੀ ਅੱਜ ਤੋਂ ਕੁਰੂਕਸ਼ੇਤਰ ਲਈ ਪੈਦਲ ਮਾਰਚ <br/> ਅਗਲੀ ਖ਼ਬਰ ਬਾਲਾ ਜੀ ਦੇ ਭਗਤਾਂ ਨੇ ਸ੍ਰੀ ਸੁੰਦਰਕਾਂਡ ਪਾਠ ਤੇ ਵਿਸ਼ਾਲ ਜਾਗਰਣ ਕਰਵਾਇਆ <br/>
Ad Position 24