19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੋਸਟਰ ਮੁਕਾਬਲਾ ਕਰਵਾਇਆ

ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ‘ਗੁਰੂ ਹਰਿਰਾਇ ਜੀ ਈਕੋ-ਕਲੱਬ’ ਵਲੋਂ ਵਿਸ਼ਵ ਓਜ਼ੋਨ ਦਿਵਸ ਮਨਾਉਣ ਲਈ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ‘ਓਜ਼ੋਨ ਬਚਾਓ, ਜੀਵਨ ਬਚਾਓ’ ਦੇ ਵਿਸ਼ੇ ‘ਤੇ ਆਧਾਰਿਤ ਇਸ ਮੁਕਾਬਲੇ ‘ਚ ਵੱਖ-ਵੱਖ ਵਿਭਾਗਾਂ ਦੀਆਂ 55 ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਰਚਨਾਤਮਕ ਚਿੱਤਰਾਂ ਤੇ ਰੰਗਾਂ ਰਾਹੀਂ ਆਪਣੇ ਵਿਚਾਰਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ।

Ad Position 21
No active advertisement
ਅਜੀਤ ਡੈਸਕ 20-09-2026
ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ‘ਗੁਰੂ ਹਰਿਰਾਇ ਜੀ ਈਕੋ-ਕਲੱਬ’ ਵਲੋਂ ਵਿਸ਼ਵ ਓਜ਼ੋਨ ਦਿਵਸ ਮਨਾਉਣ ਲਈ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ‘ਓਜ਼ੋਨ ਬਚਾਓ, ਜੀਵਨ ਬਚਾਓ’ ਦੇ ਵਿਸ਼ੇ ‘ਤੇ ਆਧਾਰਿਤ ਇਸ ਮੁਕਾਬਲੇ ‘ਚ ਵੱਖ-ਵੱਖ ਵਿਭਾਗਾਂ ਦੀਆਂ 55 ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਰਚਨਾਤਮਕ ਚਿੱਤਰਾਂ ਤੇ ਰੰਗਾਂ ਰਾਹੀਂ ਆਪਣੇ ਵਿਚਾਰਾਂ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ। ਇਸ ਮੁਕਾਬਲੇ ਦੌਰਾਨ ਬੀ. ਐਸ. ਸੀ. ਲਾਈਫ ਸਾਇੰਸਿਜ਼ (ਦੂਜਾ ਸਾਲ) ਦੀ ਅਕਸ਼ਿਪਰਾ ਨੇ ਪਹਿਲਾ, ਐਮ. ਐਸ. ਸੀ. ਬਾਇਓਟੈਕਨਾਲੋਜੀ (ਪਹਿਲਾ ਸਾਲ) ਦੀ ਮਹਿਕ ਨੇ ਦੂਜਾ ਤੇ ਬੀ. ਐਸ. ਸੀ. ਫਿਜ਼ੀਕਲ ਸਾਇੰਸਿਜ਼ (ਪਹਿਲਾ ਸਾਲ) ਦੀ ਨੈਨਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੇ ਜੱਜਾਂ ਵਜੋਂ ਡਾ. ਹੇਮੰਤ ਮਿਸ਼ਰਾ ਤੇ ਡਾ. ਬਲਜੀਤ ਸਿੰਘ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਮੁਕਾਬਲੇ ਦੇ ਜੇਤੂਆਂ ਨੂੰ ਕਾਲਜ ਪ੍ਰਿੰ. ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਗੁਰੂ ਨਾਨਕ ਖਾਲਸਾ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਕਾਲਜ ਪ੍ਰਬੰਧਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ‘ਚ ਵੀ ਅਜਿਹੇ ਅਰਥਪੂਰਨ ਉਪਰਾਲੇ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਅਮਰਜੀਤ ਸਿੰਘ, ਡਾ. ਗਿਆਨ ਭੂਸ਼ਣ, ਡਾ. ਨੀਲਮ ਬਹਿਲ ਤੇ ਡਾ. ਵਰਸ਼ਾ ਨਿਗਮ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਨੀ ਅਤੇ ਹਰਸ਼ਿਕਾ ਨੂੰ ਮਿਲਿਆ ਮਿਸ ਫਰੈਸ਼ਰ ਦਾ ਖ਼ਿਤਾਬ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਧਾਰਮਿਕ ਸਮਾਗਮ
Ad Position 24