19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਧਾਰਮਿਕ ਸਮਾਗਮ

ਡੱਬਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਰਾਮ ਨਗਰ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।

Ad Position 21
No active advertisement
ਅਜੀਤ ਡੈਸਕ 20-09-2026
ਡੱਬਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਰਾਮ ਨਗਰ ਕਾਲੋਨੀ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਦੀਵਾਨ ਦੌਰਾਨ ਹਜ਼ੂਰੀ ਰਾਗੀ ਜਥਾ ਗਿਆਨੀ ਗਿਆਨ ਸਿੰਘ, ਰਿਆ ਗੁਗਨਾਨੀ, ਰੌਬਿਨ ਸਿੰਘ ਤੇ ਹਰਸ਼ ਸੋਨੀ ਨੇ ਕੀਰਤਨ ਕੀਤਾ। ਭਾਈ ਜਗਮੀਤ ਸਿੰਘ ਲੰਬੀ ਵਾਲੇ ਜਥੇ ਨੇ ਰੂਹਾਨੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਰਾਜਸਥਾਨ ਤੋਂ ਪੁੱਜੇ ਭਾਈ ਲਵਪ੍ਰੀਤ ਸਿੰਘ ਨੇ ਵੀ ਸ਼ਬਦ ਗਾਇਨ ਕੀਤਾ। ਸਮਾਗਮ ਦੀ ਸੇਵਾ ਨਿਭਾਉਣ ਵਾਲੇ ਅਸ਼ੋਕ ਅਰੋੜਾ, ਸਤੀਸ਼ ਚੁੱਘ, ਅਮਿਤ ਕੱਕੜ ਤੇ ਨਮਨ ਪਰੂਥੀ ਨੂੰ ਗੁਰਦੁਆਰਾ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਭਾਈ ਜਗਮੀਤ ਸਿੰਘ ਦੇ ਜਥੇ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਮਾਨ ਨੂੰ ਵੀ ਸਿਰੋਪਾਓ ਭੇਟ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਡਾਬੜਾ, ਸਕੱਤਰ ਰਾਧੇ ਸ਼ਿਆਮ ਚਲਾਣਾ, ਮੀਤ ਪ੍ਰਧਾਨ ਰਾਜਿੰਦਰ ਬਲਾਣਾ, ਅਵਤਾਰ ਸਿੰਘ ਲੂਥਰਾ, ਸ਼ਿਆਮ ਲਾਲ ਕੱਕੜ, ਬਲਵਿੰਦਰ ਸਿੰਘ ਕਾਨੂੰਨਗੋ, ਸਤਭੂਸ਼ਣ ਗਰੋਵਰ, ਬੱਬੂ ਧਮੀਜਾ, ਹਕੀਕਤ ਮਹਿਤਾ, ਸੁਰਿੰਦਰਪਾਲ ਕੌੜਾ, ਰੌਸ਼ਨੀ ਦੇਵੀ, ਮੀਨੂ ਕੱਕੜ, ਹਰਦੀਪ ਸਿੰਘ ਨਾਮਧਾਰੀ ਤੇ ਗੁਰੂ ਨਾਨਕ ਸੇਵਕ ਜਥੇ ਦੇ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੋਸਟਰ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਓਜ਼ੋਨ ਪਰਤ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ
Ad Position 24