20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਾਲਾ ਜੀ ਦੇ ਭਗਤਾਂ ਨੇ ਸ੍ਰੀ ਸੁੰਦਰਕਾਂਡ ਪਾਠ ਤੇ ਵਿਸ਼ਾਲ ਜਾਗਰਣ ਕਰਵਾਇਆ <br/>

Ad Position 21
No active advertisement
ਕਾਜਲਾਂ ਧਾਮ ਭਗਤ ਮੰਡਲ ਤੇ ਬਾਲਾ ਜੀ ਭਗਤਾਂ ਵਲੋਂ ਕਰਵਾਏ ਜਾਗਰਣ 'ਚ ਭਜਨ ਸੁਣਦੇ ਸ਼ਰਧਾਲੂ | ਤਸਵੀਰ : ਬੇਅੰਤ ਕੌਰ ਮੰਡੇਰ <br/> 23-02-2026
ਰਤੀਆ, 22 ਫਰਵਰੀ (ਬੇਅੰਤ ਕੌਰ ਮੰਡੇਰ)-8ਵਾਂ ਸ੍ਰੀ ਸੁੰਦਰਕਾਂਡ ਪਾਠ ਤੇ ਵਿਸ਼ਾਲ ਜਾਗਰਣ ਸਥਾਨਕ ਅਨਾਜ ਮੰਡੀ ਵਿਖੇ ਸ੍ਰੀ ਕਾਜਲਾਂ ਧਾਮ ਦੇ ਸ੍ਰੀ ਬਾਲਾ ਜੀ ਮਹਾਰਾਜ ਦੇ ਸ਼ਿਸ਼ਟਾਚਾਰ ਤੇ ਸ੍ਰੀ ਕਾਜਲਾਂ ਧਾਮ ਭਗਤ ਮੰਡਲ ਰਤੀਆ ਦੀ ਸਰਪ੍ਰਸਤੀ ਹੇਠ ਧੂਮਧਾਮ ਨਾਲ ਕਰਵਾਇਆ | ਗੁਰੂ ਜੀ ਮਹਾਰਾਜ ਕਾਜਲਾਂ ਧਾਮ ਭਾਈ ਅੰਜਨੀ ਕੁਮਾਰ ਜੋਸ਼ੀ ਨੇ ਦੀਵੇ ਜਗਾਏ ਤੇ ਸ਼ਰਧਾਲੂਆਂ ਨੂੰ ਅਸ਼ੀਰਵਾਦ ਦਿੱਤਾ | ਭਜਨ ਕੀਰਤਨ ਦੌਰਾਨ ਸ਼ਰਧਾਲੂਆਂ ਨੇ 'ਜੈ ਬਜਰੰਗੀ' ਤੇ 'ਜੈ ਹਨੂਮਾਨ' ਦਾ ਜਾਪ ਕਰਦਿਆਂ ਵਿਸ਼ਾਲ ਜਾਗਰਣ 'ਚ ਹਿੱਸਾ ਲਿਆ | ਬਾਲਾ ਜੀ ਦਾ ਬ੍ਰਹਮ ਦਰਬਾਰ ਤੇ ਫੁੱਲਾਂ ਦੀ ਸਜਾਵਟ ਦੇਖਣਯੋਗ ਸੀ | ਦਰਬਾਰ ਨੂੰ ਰੰਗ-ਬਰੰਗੀਆਂ ਹਾਰਾਂ ਨਾਲ ਸਜਾਇਆ ਗਿਆ ਸੀ | ਇਸ ਸ਼ਾਨਦਾਰ ਰਾਤਰੀ ਜਾਗਰਣ 'ਚ ਦਿੱਲੀ ਤੋਂ ਪ੍ਰਸਿੱਧ ਭਜਨ ਗਾਇਕਾ ਸ਼ੀਤਲ ਪਾਂਡੇ, ਹਨੂਮਾਨਗੜ੍ਹ ਤੋਂ ਦੇਵ ਚੁੱਘ ਤੇ ਫ਼ਤਿਹਾਬਾਦ ਤੋਂ ਈਸ਼ਾ ਸਰਲ ਸਮੇਤ ਹੋਰਨਾਂ ਨੇ ਸ੍ਰੀ ਬਾਲਾ ਜੀ ਦੀ ਮਹਿਮਾ 'ਤੇ ਸੁਰੀਲੇ ਭਜਨ ਪੇਸ਼ ਕੀਤੇ | ਬਾਲਾ ਜੀ ਦਾ ਅਟੁੱਟ ਲੰਗਰ ਵਰਤਾਇਆ | ਆਰਤੀ ਤੇ ਪ੍ਰਸ਼ਾਦ ਵੰਡ ਨਾਲ ਵਿਸ਼ਾਲ ਜਾਗਰਣ ਸਮਾਪਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦੇ ਕੈਂਚੀ ਚੌਕ ਨਾਲ ਜਾ ਟਕਰਾਈ ਲੁਧਿਆਣਾ ਤੋਂ ਖਾਟੂ ਸ਼ਾਮ ਯਾਤਰਾ ਜਾ ਰਹੀ ਬੱਸ ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਸਿਹਤ ਕੈਂਪ ਲਗਾਏ ਜਾ ਰਹੇ-ਰਵਿੰਦਰ ਧੀਮਾਨ <br/>
Ad Position 24