14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਆਰਓਬੀ 'ਤੇ 12 ਸਾਲਾਂ 'ਚ ਨਹੀਂ ਬਣ ਸਕੀਆਂ 'ਪੈਦਲਾਂ' ਲਈ 'ਪੌੜ੍ਹੀਆਂ' ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲਿਖਿਆ ਪੱਤਰ <br/>

Ad Position 21
No active advertisement
ਡੱਬਵਾਲੀ ਵਿਚ ਐਨਐਚ-9 ਦੀ ਉਹ ਥਾਂ ਜਿੱਥੇ 12 ਸਾਲ ਬਾਅਦ ਵੀ ਪੈਦਲ ਲੋਕਾਂ ਲਈ ਪੌੜ੍ਹੀਆਂ ਨਹੀਂ ਬਣ ਸਕੀਆਂ | <br/> 26-02-2026
ਡੱਬਵਾਲੀ, 25 ਫ਼ਰਵਰੀ (ਅਜੀਤ ਬਿਊਰੋ)-ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸੈਲਜਾ ਨੇ ਡੱਬਵਾਲੀ ਸ਼ਹਿਰ ਦੇ ਵਿਚਕਾਰ ਐਨਐਚ-9 'ਤੇ ਸਥਿਤ ਰੇਲਵੇ ਓਵਰਬਿ੍ਜ 'ਤੇ ਪੌੜ੍ਹੀਆਂ ਨਾ ਹੋਣ ਕਾਰਨ ਰੋਜ਼ਾਨਾ ਸੈਂਕੜੇ ਪੈਦਲ ਲੋਕਾਂ ਨੂੰ ਆ ਰਹੀ ਗੰਭੀਰ ਸਮੱਸਿਆ ਸੰਬੰਧੀ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੂੰ ਪੱਤਰ ਲਿਖਿਆ ਹੈ | ਉਨ੍ਹਾਂ ਇਸ ਸਮੱਸਿਆ ਨੂੰ ਆਮ ਜਨਤਾ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਦੱਸਦਿਆਂ ਤੁਰੰਤ ਹੱਲ ਦੀ ਮੰਗ ਕੀਤੀ ਹੈ | ਆਜ਼ਾਦੀ ਘੁਲਾਟੀਏ ਮਰਹੂਮ ਸਰਦਾਰ ਗੁਰਦੇਵ ਸਿੰਘ ਸ਼ਾਂਤ ਦੇ ਸਪੁੱਤਰ ਇਕਬਾਲ ਸਿੰਘ ਸ਼ਾਂਤ ਨੇ ਸੰਸਦ ਮੈਂਬਰ ਨੂੰ ਪੱਤਰ ਭੇਜ ਕੇ ਇਸ ਮੁੱਦੇ ਨੂੰ ਸੰਸਦੀ ਪੱਧਰ 'ਤੇ ਉਠਾਉਣ ਦੀ ਅਪੀਲ ਕੀਤੀ ਸੀ, ਜਿਸ ਉਪਰੰਤ ਸੰਸਦ ਮੈਂਬਰ ਨੇ ਨੋਟਿਸ ਲਿਆ | ਸੰਸਦ ਮੈਂਬਰ ਵਲੋਂ ਕੇਂਦਰੀ ਮੰਤਰੀ ਨੂੰ ਭੇਜੇ ਪੱਤਰ ਵਿਚ ਆਖਿਆ ਕਿ ਆਰ.ਓ.ਬੀ. ਦੇ ਦੋਹਾਂ ਪਾਸਿਆਂ ਪੌੜ੍ਹੀਆਂ ਨਾ ਹੋਣ ਕਰਕੇ ਸਕੂਲੀ ਵਿਦਿਆਰਥੀਆਂ, ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੂੰ ਸ਼ਹਿਰ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ 'ਚ ਜਾਣ ਲਈ ਲਗਭਗ ਇੱਕ ਕਿਲੋਮੀਟਰ ਲੰਮਾ ਓਵਰਬਿ੍ਜ ਤੇਜ਼ ਰਫ਼ਤਾਰ ਵਹੀਕਲਾਂ ਵਿਚਕਾਰ ਜੋਖਮ ਭਰੇ ਹਾਲਾਤਾਂ 'ਚ ਲੰਘਣਾ ਪੈਂਦਾ ਹੈ ਜਾਂ ਰੇਲਵੇ ਅੰਡਰਬਿ੍ਜ ਰਾਹੀਂ ਲੰਘਣਾ ਪੈਂਦਾ ਹੈ, ਜਿੱਥੇ ਅਕਸਰ ਜਾਮ ਅਤੇ ਬਰਸਾਤ ਦੌਰਾਨ ਪਾਣੀ ਭਰਿਆ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਸਾਲ 2014 ਵਿੱਚ ਬਣੇ ਇਸ ਅੰਤਰਰਾਜੀ ਰੇਲਵੇ ਓਵਰਬਿ੍ਜ (ਆਰ.ਓ.ਬੀ) 'ਤੇ ਅੱਜ ਤੱਕ ਪੈਦਲ ਲੋਕਾਂ ਲਈ ਪੌੜੀਆਂ ਦਾ ਨਿਰਮਾਣ ਨਹੀਂ ਹੋ ਸਕਿਆ | ਪੰਜਾਬ-ਹਰਿਆਣਾ ਨੂੰ ਜੋੜਣ ਵਾਲਾ ਇਹ ਅੰਤਰਰਾਜੀ ਆਰ.ਓ.ਬੀ. ਐਨਐਚ-9 'ਤੇ ਰੇਲਵੇ ਲਾਈਨ ਉੱਪਰ ਬਣਿਆ ਹੋਇਆ ਹੈ ਅਤੇ ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ, ਬਠਿੰਡਾ ਦੇ ਅਧੀਨ ਆਉਂਦਾ ਹੈ | ਸੰਸਦ ਮੈਂਬਰ ਨੇ ਮੰਤਰਾਲੇ ਨੂੰ ਆਰ.ਓ.ਬੀ. ਦੇ ਦੋਵੇਂ ਪਾਸੇ ਪੌੜ੍ਹੀਆਂ ਬਣਾਉਣ ਦੀ ਕਾਰਵਾਈ ਛੇਤੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਰਾਹਤ ਮਿਲ ਸਕੇ | ਇਕਬਾਲ ਸਿੰਘ ਸ਼ਾਂਤ ਨੇ ਸੰਸਦ ਮੈਂਬਰ ਨੂੰ ਭੇਜੇ ਪੱਤਰ ਵਿੱਚ ਆਰ.ਓ.ਬੀ. ਦੇ ਮੂਲ ਟੈਂਡਰ ਦੀ ਜਾਂਚ ਦੀ ਮੰਗ ਵੀ ਕੀਤੀ ਹੈ, ਤਾਂ ਜੋ ਸਪੱਸ਼ਟ ਹੋ ਸਕੇ ਕਿ ਨਿਰਮਾਣ ਯੋਜਨਾ ਵਿੱਚ ਪੈਦਲ ਯਾਤਰੀਆਂ ਲਈ ਪੌੜ੍ਹੀਆਂ ਦੀ ਤਜਵੀਜ਼ ਸੀ ਜਾਂ ਨਹੀਂ ਅਤੇ ਲਾਪਰਵਾਹੀ ਦੀ ਸਥਿਤੀ ਵਿਚ ਜ਼ਿੰਮੇਵਾਰੀ ਤੈਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਅੰਤਰ-ਧਰਮ ਵਿਆਹਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਦੀ ਲੋੜ-ਸਰਨਾ, ਜੀ.ਕੇ. <br/> ਅਗਲੀ ਖ਼ਬਰ ਸਰਕਾਰੀ ਕਾਲਜ ਨਰਾਇਣਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ <br/>
Ad Position 24