16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਜਾਰੀ 7 ਰੋਜ਼ਾ ਕੈਂਪ 'ਚ ਛਾਏ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਯਮੁਨਾਨਗਰ, 3 ਮਾਰਚ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਲੋਂ ਕਰਵਾਏ ਗਏ 7 ਰੋਜ਼ਾ ਯੂਨੀਵਰਸਿਟੀ ਕੈਂਪ ਦੌਰਾਨ ਸਮਰਪਿਤ ਐੱਨ. ਐੱਸ. ਐੱਸ. ਵਲੰਟੀਅਰਾਂ ਵਜੋਂ ਕਾਲਜ ਦੀ ਨੁਮਾਇੰਦਗੀ ਕੀਤੀ ਅਤੇ ਵੱਖ-ਵੱਖ ਅਕਾਦਮਿਕ, ਸੱਭਿਆਚਾਰਕ ਅਤੇ ਭਾਈਚਾਰਕ ਸੇਵਾ ਗਤੀਵਿਧੀਆਂ 'ਚ ਸਰਗਰਮੀ ਨਾਲ ਹਿੱਸਾ ਲਿਆ | ਕੈਂਪ 'ਚ ਭਾਗ ਲੈਣ ਵਾਲੇ ਇਨ੍ਹਾਂ ਵਿਦਿਆਰਥੀਆਂ 'ਚ ਸ਼ਾਲਿਨੀ (ਐੱਮ. ਏ. ਪਬਲਿਕ ਐਡਮਿਨਸਟ੍ਰੇਸ਼ਨ), ਅਭਿਸ਼ੇਕ (ਐੱਮ. ਐੱਸ. ਡਬਲਿਊ) ਅਤੇ ਸਚਿਨ (ਬੀ. ਏ.) ਸ਼ਾਮਿਲ ਸਨ, ਜਿਨ੍ਹਾਂ ਨੇ ਪੂਰੇ ਕੈਂਪ ਦੌਰਾਨ ਸ਼ਾਨਦਾਰ ਉਤਸ਼ਾਹ, ਅਨੁਸ਼ਾਸਨ, ਟੀਮ ਵਰਕ ਅਤੇ ਸੇਵਾ ਦੀ ਮਜ਼ਬੂਤ ਭਾਵਨਾ ਦਾ ਪ੍ਰਦਰਸ਼ਨ ਕੀਤਾ | ਕਾਲਜ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਸਮਰਪਣ, ਅਗਵਾਈ ਅਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਸਿੱਖਿਆ ਦੇ ਅਸਲ ਤੱਤ ਨੂੰ ਪਰਿਭਾਸ਼ਤ ਕਰਦੀ ਹੈ | ਇਸੇ ਦੌਰਾਨ ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਹੇਮੰਤ ਮਿਸ਼ਰਾ, ਡਾ. ਗਿਆਨ ਭੂਸ਼ਣ ਅਤੇ ਡਾ. ਪਾਇਲ ਲਾਂਬਾ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਂਪ ਦੌਰਾਨ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਅਤੇ ਇਮਾਨਦਾਰੀ ਸਾਡੀ ਐੱਨ. ਐੱਸ. ਐੱਸ. ਯੂਨਿਟ ਦੀ ਤਾਕਤ ਨੂੰ ਦਰਸਾਉਂਦੀ ਹੈ | ਉਨ੍ਹਾਂ ਦੂਜਿਆਂ ਲਈ ਅਨੁਸ਼ਾਸਨ ਦੀ ਮਿਸਾਲ ਕਾਇਮ ਕੀਤੀ ਗਏ | ਅੰਤ 'ਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਆਪਣੇ ਸੰਦੇਸ਼ ਦੌਰਾਨ ਐੱਨ. ਐੱਸ. ਐੱਸ. ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਦਕਿ ਡਾ. ਕਿਰਨਪਾਲ ਸਿੰਘ ਵਿਰਕ, ਡਾ. ਅਮਰਜੀਤ ਸਿੰਘ, ਡਾ. ਕਮਲ ਕੁਮਾਰ ਤੇ ਪ੍ਰੋ. ਯੁਵਰਾਜ ਨੇ ਵੀ ਵਿਦਿਆਰਥੀਆਂ ਦੀ ਪਿੱਠ ਥਾਪੜਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਸਜ਼ਾ <br/> ਅਗਲੀ ਖ਼ਬਰ 780 ਗ੍ਰਾਮ ਭੁੱਕੀ ਸਮੇਤ ਕਾਰ ਚਾਲਕ ਕੀਤਾ ਕਾਬੂ <br/>
Ad Position 24