16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਯਮੁਨਾਨਗਰ ਜ਼ੋਨ ਦੀ ਵਿਸ਼ੇਸ਼ ਮੀਟਿੰਗ ਹੋਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਯਮੁਨਾਨਗਰ, 3 ਮਾਰਚ (ਗੁਰਦਿਆਲ ਸਿੰਘ ਨਿਮਰ)-ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਯਮੁਨਾਨਗਰ ਜ਼ੋਨ ਦੀ ਇਕ ਵਿਸ਼ੇਸ਼ ਮੀਟਿੰਗ ਡਾ. ਅਮਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਵਿਖੇ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਦੀਆਂ ਵੱਖ-ਵੱਖ ਮੰਗਾਂ 'ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ | ਇਸ ਮੌਕੇ ਸੇਵਾ-ਮੁਕਤ ਪਿ੍ੰ. ਡਾ. ਸ਼ੈਲੇਸ਼ ਕਪੂਰ, ਡਾ. ਵਰਿੰਦਰ ਗਾਂਧੀ ਅਤੇ ਡਾ. ਹਰਿੰਦਰ ਸਿੰਘ ਕੰਗ ਮੁੱਖ ਮੰਚ 'ਤੇ ਹਾਜ਼ਰ ਸਨ | ਇਸੇ ਦੌਰਾਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯਮੁਨਾਨਗਰ ਜ਼ੋਨ ਦੇ ਪ੍ਰਧਾਨ ਡਾ. ਸੁਭਾਸ਼ ਵੋਹਰਾ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ | ਇਸ ਤੋਂ ਬਾਅਦ ਡਾ. ਗੁਲਸ਼ਨ ਸੇਠੀ ਨੇ 25 ਨਵੰਬਰ ਨੂੰ ਹੋਈ ਮੀਟਿੰਗ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਵੁਆਇਸ ਵੋਟਿੰਗ ਨਾਲ ਮਨਜ਼ੂਰੀ ਦਿੱਤੀ ਗਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ. ਸੀ. ਪੀ. ਟੀ. ਏ. ਹਰਿਆਣਾ ਦੇ ਪ੍ਰਧਾਨ ਡਾ. ਅਮਰ ਸਿੰਘ ਮਲਹੋਤਰਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਜਟ ਦੀ ਕਮੀ ਕਾਰਨ ਸੇਵਾ-ਮੁਕਤ ਕਾਲਜ ਅਧਿਆਪਕਾਂ ਨੂੰ ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਲਈ ਆਪਣੀਆਂ ਪੈਨਸ਼ਨਾਂ ਪ੍ਰਾਪਤ ਕਰਨ 'ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਹਾਲਾਂਕਿ ਹਰਿਆਣਾ ਉੱਚ ਸਿੱਖਿਆ ਡਾਇਰੈਕਟੋਰੇਟ ਦੇ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕੁਝ ਤਕਨੀਕੀ ਮੁੱਦੇ ਸਪੱਸ਼ਟ ਹੋ ਗਏ ਸਨ, ਜਿਸ ਕਾਰਨ ਜਨਵਰੀ ਮਹੀਨੇ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਆਸ ਹੈ ਕਿ 26 ਫਰਵਰੀ ਦੀ ਪੈਨਸ਼ਨ ਵੀ ਜਲਦ ਜਾਰੀ ਹੋ ਜਾਵੇਗੀ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਾਂ ਲਈ ਨਿਰਧਾਰਤ ਬਜਟ 'ਚ ਵਾਧਾ ਕੀਤਾ ਜਾਵੇ ਤਾਂ ਜੋ ਇਹ ਸਮੱਸਿਆ ਮੁੜ ਪੇਸ਼ ਨਾ ਆਵੇ | ਇਸੇ ਦੌਰਾਨ ਡਾ. ਮਲਹੋਤਰਾ ਨੇ ਹਾਜ਼ਰੀਨਾਂ ਨੂੰ ਮਾਣਯੋਗ ਹਾਈ ਕੋਰਟ 'ਚ ਲੰਬਿਤ ਵੱਖ-ਵੱਖ ਅਦਾਲਤੀ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਸ ਪ੍ਰਗਟਾਈ ਗਈ ਕਿ 30 ਜੂਨ ਨੂੰ ਸੇਵਾ-ਮੁਕਤ ਹੋਏ ਅਧਿਆਪਕਾਂ ਨੂੰ ਜਲਦੀ ਹੀ 'ਨੋਸ਼ਨਲ ਇੰਕਰੀਮੈਂਟ' ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ | ਇਸ ਤੋਂ ਬਾਅਦ ਸੇਵਾ-ਮੁਕਤ ਪਿ੍ੰ. ਡਾ. ਸ਼ੈਲੇਸ਼ ਕਪੂਰ ਨੇ ਐਸੋਸੀਏਸ਼ਨ ਦੇ ਨਿਰੰਤਰ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਸਪੱਸ਼ਟ ਕੀਤਾ ਕਿ ਸੱਚੀ ਸਮਰਪਣ ਅਤੇ ਵਚਨਬੱਧਤਾ ਬਿਨਾਂ ਕਿਸੇ ਅਹੁਦੇ 'ਤੇ ਰਹੇ ਪੂਰੀ ਕੀਤੀ ਜਾ ਸਕਦੀ ਹੈ | ਵੱਖ-ਵੱਖ ਅਧਿਕਾਰੀਆਂ ਨਾਲ ਆਪਣੇ ਨਿੱਜੀ ਸੰਬੰਧਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਸਰਕਾਰ ਤੋਂ ਵਾਧੂ ਪੈਨਸ਼ਨ ਫੰਡ ਜਾਰੀ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ | ਇਸ ਤੋਂ ਬਾਅਦ ਸੇਵਾ-ਮੁਕਤ ਪਿ੍ੰ. ਡਾ. ਹਰਿੰਦਰ ਸਿੰਘ ਕੰਗ ਨੇ ਐਸੋਸੀਏਸ਼ਨ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਸੁਝਾਅ ਦਿੱਤਾ ਕਿ ਪੰਚਕੂਲਾ ਅਤੇ ਚੰਡੀਗੜ੍ਹ ਜਾਣ ਵਾਲੇ ਵਫ਼ਦਾਂ 'ਚ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਦੀ ਸਮਝ 'ਚ ਸਹਾਇਤਾ ਮਿਲ ਸਕੇ | ਇਸ ਤੋਂ ਬਾਅਦ ਡਾ. ਆਭਾ ਖੇਤਰਪਾਲ, ਡਾ. ਆਰ. ਐਸ. ਵਾਲੀਆ ਅਤੇ ਡਾ. ਜੇ. ਐਸ. ਅਰੋੜਾ ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਮਤੀ ਵਿਚਾਰ ਸਾਂਝੇ ਕੀਤੇ | ਮੀਟਿੰਗ ਦੀ ਸਮਾਪਤੀ ਤੋਂ ਪਹਿਲਾਂ ਯਮੁਨਾਨਗਰ ਜ਼ੋਨ ਦੇ ਵਿੱਤ ਸਕੱਤਰ ਡਾ. ਯੁਗੇਸ਼ ਕੁਮਾਰ ਨੇ ਸਾਰੇ ਸਾਥੀਆਂ ਨਾਲ ਵਿੱਤੀ ਸਾਲ 2025-26 ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਮੁੱਚੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਡਾ. ਸੁਭਾਸ਼ ਸਹਿਗਲ, ਡਾ. ਬੀ. ਬੀ. ਮਹਾਜਨ, ਡਾ. ਕਾਂਤਾ ਤਨੇਜਾ, ਡਾ. ਰਵੀ ਕਪੂਰ, ਡਾ. ਬਹਾਦਰ ਸਿੰਘ, ਡਾ. ਕੇ. ਸੀ. ਗੋਇਲ, ਡਾ. ਇੰਦਰਾ ਕਪੂਰ, ਡਾ. ਅੰਮਿ੍ਤਾ ਪ੍ਰੀਤਮ, ਡਾ. ਰਣਜੀਤ ਸਿੰਘ, ਡਾ. ਮਨੋਹਰ ਸਿੰਘ, ਡਾ. ਗੁਰਸ਼ਰਨ ਸਿੰਘ, ਡਾ. ਮੀਨੂੰ ਕਪੂਰ, ਡਾ. ਗੁਰਬਖਸ਼ ਕੌਰ, ਡਾ. ਬੀ. ਬੀ. ਸਿੰਘ ਅਤੇ ਡਾ. ਓ. ਪੀ. ਤਨੇਜਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਸਿਟੀ ਤੇ ਸਦਰ ਪੁਲਿਸ ਵਲੋਂ ਦੋ ਜਗ੍ਹਾ ਕਾਰਵਾਈ ਕਰਦਿਆਂ 1290 ਲੀਟਰ ਲਾਹਣ ਅਤੇ ਸ਼ਰਾਬ ਸਮੇਤ ਦੋ ਨੂੰ ਕੀਤਾ ਕਾਬੂ... ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਸਜ਼ਾ <br/>
Ad Position 24