ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)- ਰੂਸ ਤੋਂ ਤੇਲ ਦਰਾਮਦ ਦੇ ਮਾਮਲੇ ਵਿਚ ਅਮਰੀਕਾ ਦੁਆਰਾ ਭਾਰਤ ਨੂੰ ਕਥਿਤ ਤੌਰ 'ਤੇ 30 ਦਿਨਾਂ ਦੀ ਮੋਹਲਤ ਦਿੱਤੇ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ ¢ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਸਵਾਲ ਚੁੱਕੇ ਅਤੇ ਨਾਲ ਹੀ ਇਸ ਨੂੰ ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਕਰਾਰ ਦਿੱਤਾ ਹੈ¢ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਰਾਹੀਂ ਪ੍ਰਧਾਨ ਮੰਤਰੀ 'ਤੇ ਸਿੱਧਾ ਹਮਲਾ ਕੀਤਾ ¢ ਉਨ੍ਹਾਂ ਪੁੱਛਿਆ ਕਿ ਰੂਸ ਤੋਂ ਤੇਲ ਖਰੀਦਣ ਲਈ ਨਿਰਦੇਸ਼ ਦੇਣ ਵਾਲਾ ਅਮਰੀਕਾ ਕੌਣ ਹੁੰਦਾ ਹੈ ? ਕੇਜਰੀਵਾਲ ਨੇ ਕਿਹਾ ਕਿ ਭਾਰਤ 140 ਕਰੋੜ ਲੋਕਾਂ ਦਾ ਇੱਕ ਮਹਾਨ ਅਤੇ ਪ੍ਰਾਚੀਨ ਦੇਸ਼ ਹੈ ¢ ਸਾਡੇ ਇਤਿਹਾਸ ਵਿਚ ਦੀ ਸਿਰਮੌਰ ਲੀਡਰਸ਼ਿਪ ਕਦੀ ਇੰਨੀ ਕਮਜ਼ੋਰ ਨਹੀਂ ਰਹੀ ਕਿ ਸਾਨੂੰ ਕਿਸੇ ਹੋਰ ਦੇਸ਼ ਤੋਂ ਇਜਾਜ਼ਤ ਲੈਣੀ ਪਵੇ ¢ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਅਮਰੀਕੀ ਖ਼ਜ਼ਾਨਾ ਸਕੱਤਰ ਦੇ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਗ਼ੁਲਾਮੀ ਦਾ ਐਲਾਨ ਦੱਸਿਆ ¢ ਸਿਸੋਦੀਆ ਨੇ ਕਿਹਾ ਕਿ ਇੱਕ ਸੁਤੰਤਰ ਰਾਸ਼ਟਰ ਹੋਣ ਦੇ ਨਾਤੇ, ਭਾਰਤ ਨੂੰ ਇਹ ਫ਼ੈਸਲਾ ਕਰਨ ਦਾ ਪੂਰਾ ਅਧਿਕਾਰ ਹੈ ਕਿ ਕਿਸ ਨਾਲ ਅਤੇ ਕਦੋਂ ਵਪਾਰ ਕਰਨਾ ਹੈ ¢