14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨੈਸ਼ਨਲ ਅਕਾਲੀ ਦਲ ਦੀ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਮਹਿੰਗਾਈ,ਭਿ੍ਸ਼ਟਾਚਾਰ ਅਤੇ ਸਿੱਖਿਆ ਦੇ ਮੁੱਦੇ 'ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ - ਪਰਮਜੀਤ ਸਿੰਘ ਪੰਮਾ

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਨਵੀਂ ਦਿੱਲੀ, 6 ਮਾਰਚ (ਜਗਤਾਰ ਸਿੰਘ)- ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਵੱਲੋਂ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਦਲ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ¢ ਨਵੀਂ ਐਲਾਨੀ ਗਈ ਕਾਰਜਕਾਰਨੀ ਵਿਚ ਦਲਜੀਤ ਸਿੰਘ ਚੱਗਰ ਨੂੰ ਕੌਮੀ ਮੀਤ ਪ੍ਰਧਾਨ ਅਤੇ ਇੰਦਰਜੀਤ ਸਿੰਘ ਆਸ਼ਟ,ਹਰਮਿੰਦਰਪਾਲ ਸਿੰਘ ਬਖਸ਼ੀ ਅਤੇ ਪਰਮਿੰਦਰ ਸਿੰਘ ਸਭਰਵਾਲ ਨੂੰ ਸੂਬਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ¢ ਜਸਵੀਰ ਸਿੰਘ ਸਰਨਾ, ਵਿਕਰਾਂਤ ਮੋਹਨ ਅਤੇ ਜਸਵਿੰਦਰ ਸਿੰਘ ਸਭਰਵਾਲ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ ¢ ਕੁਲਦੀਪ ਸਿੰਘ ਮਾਰਵਾਹ ਨੂੰ ਦਿੱਲੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਵਰਿੰਦਰ ਆਰੀਆ ਨੂੰ ਸੂਬਾ ਉਪ ਪ੍ਰਧਾਨ, ਬਲਵਿੰਦਰ ਸਿੰਘ ਸਰਨਾ ਨੂੰ ਸਕੱਤਰ ਅਤੇ ਰਸ਼ਮੀਤ ਕੌਰ ਬਿੰਦਰਾ ਨੂੰ ਸਮਾਜਿਕ ਵਿੰਗ ਦੀ ਰਾਸ਼ਟਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ¢ ਕਾਨਫ਼ਰੰਸ ਦੌਰਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦਲ ਵੱਲੋਂ ਜਲਦੀ ਹੀ ਔਰਤਾਂ, ਯੁਵਾ, ਧਾਰਮਿਕ, ਖੇਡਾਂ, ਵਪਾਰ ਅਤੇ ਸਭਿਆਚਾਰਕ ਵਿੰਗਾਂ ਦਾ ਐਲਾਨ ਕੀਤਾ ਜਾਵੇਗਾ ¢ ਇਸ ਤੋਂ ਇਲਾਵਾ, ਜ਼ਮੀਨੀ ਪੱਧਰ 'ਤੇ ਸੰਗਠਨ ਦੇ ਪੈਰ ਮਜ਼ਬੂਤ ਕਰਨ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਵੱਖ-ਵੱਖ ਰਾਜਾਂ ਵਿੱਚ ਕਾਰਜਕਾਰੀ ਕਮੇਟੀਆਂ ਦਾ ਵਿਸਥਾਰ ਕੀਤਾ ਜਾਵੇਗਾ ¢ ਉਨ੍ਹਾਂ ਕਿਹਾ ਕਿ ਨੈਸ਼ਨਲ ਅਕਾਲੀ ਦਲ ਦਾ ਮੁੱਖ ਉਦੇਸ਼ ਸੱਤਾ ਦੀ ਰਾਜਨੀਤੀ ਨਹੀਂ ਹੈ, ਸਗੋਂ ਸਮਾਜ ਸੇਵਾ ਅਤੇ ਲੋਕ ਹਿਤ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਾ ਹੈ ¢ ਪੰਮਾ ਨੇ ਖ਼ਾਸ ਤੌਰ 'ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ, ਸੱਭਿਆਚਾਰ ਅਤੇ ਸਕਾਰਾਤਮਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ¢ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸੰਗਠਨ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ¢ ਉਨ੍ਹਾਂ ਕਿਹਾ ਕਿ ਨੈਸ਼ਨਲ ਅਕਾਲੀ ਦਲ ਪਿਛਲੇ 30 ਸਾਲਾਂ ਤੋਂ ਲੋਕਾਂ ਦੇ ਹਿੱਤਾਂ ਲਈ ਲਗਾਤਾਰ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਅਤੇ ਭਵਿੱਖ ਵਿਚ ਵੀ ਪੂਰੀ ਤਾਕਤ ਨਾਲ ਸਮਾਜ ਲਈ ਕੰਮ ਕਰਦਾ ਰਹੇਗਾ ¢
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਟੋਹਾਣਾ ਵਿਖੇ 8 ਮਾਰਚ ਨੂੰ ਹੋਵੇਗਾ ਕਿਡਜ਼ ਟੈਲੇਂਟ ਹੰਟ ਮੁਕਾਬਲਾ ਅਗਲੀ ਖ਼ਬਰ ਕੇਜਰੀਵਾਲ ਵਲੋਂ ਪੀ. ਐਮ. ਮੋਦੀ 'ਤੇ ਤਿੱਖਾ ਹਮਲਾ
Ad Position 24