16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਹਿਲੀ ਰਾਸ਼ਟਰੀ ਲੋਕ ਅਦਾਲਤ 14 ਮਾਰਚ ਨੂੰ : ਸੀ. ਜੇ. ਐਮ. ਸੁਮਿੱਤਰਾ ਕਾਦੀਆਂ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 08-03-2026
ਯਮੁਨਾਨਗਰ, 7 ਮਾਰਚ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ-ਕਮ-ਸੀ. ਜੇ. ਐਮ. ਸੁਮਿੱਤਰਾ ਕਾਦੀਆਂ ਨੇ ਦੱਸਿਆ ਕਿ ਪਹਿਲੀ ਰਾਸ਼ਟਰੀ ਲੋਕ ਅਦਾਲਤ 14 ਮਾਰਚ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਅਦਾਲਤ 'ਚ ਅਪਰਾਧਿਕ ਮਾਮਲੇ, ਐਨ. ਆਈ. ਐਕਟ ਦੀ ਧਾਰਾ 138 ਅਧੀਨ ਮਾਮਲੇ, ਬੈਂਕ ਰਿਕਵਰੀ ਮਾਮਲੇ, ਐਮ. ਏ. ਸੀ. ਟੀ. ਮਾਮਲੇ, ਵਿਆਹ ਸੰਬੰਧੀ ਵਿਵਾਦਾਂ ਦੇ ਮਾਮਲੇ, ਲੇਬਰ ਵਿਵਾਦ ਦੇ ਮਾਮਲੇ, ਜ਼ਮੀਨ ਪ੍ਰਾਪਤੀ ਦੇ ਮਾਮਲੇ, ਬਿਜਲੀ ਅਤੇ ਪਾਣੀ ਨਾਲ ਸੰਬੰਧਿਤ ਮਾਮਲੇ (ਨਾਨ-ਕੰਪਾਊਾਡੇਬਲ ਮਾਮਲਿਆਂ ਨੂੰ ਛੱਡ ਕੇ), ਤਨਖਾਹ ਤੇ ਭੱਤਿਆਂ ਅਤੇ ਮੁੜ-ਪ੍ਰੀਖਿਆ ਲਾਭਾਂ ਨਾਲ ਸੰਬੰਧਿਤ ਸੇਵਾ ਮਾਮਲੇ ਅਤੇ ਮਾਲੀਆ ਸਮੇਤ ਹੋਰ ਸਹਾਇਕ ਮਾਮਲੇ, ਜੋ ਕਿ ਹੱਲ ਯੋਗ ਹੋਣਗੇ, ਰੱਖੇ ਜਾਣਗੇ | ਸੀ. ਜੇ. ਐਮ. ਨੇ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ ਉਨ੍ਹਾਂ ਮਾਮਲਿਆਂ 'ਚ ਬਹੁਤ ਪ੍ਰਭਾਵਸ਼ਾਲੀ ਸਾਬਿਤ ਹੋ ਰਹੀ ਹੈ, ਜਿਨ੍ਹਾਂ ਦਾ ਹੱਲ ਆਪਸੀ ਸਹਿਮਤੀ ਨਾਲ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤ 'ਚ ਸੁਣਾਇਆ ਗਿਆ ਫ਼ੈਸਲਾ ਆਮ ਅਦਾਲਤ 'ਚ ਸੁਣਾਏ ਗਏ ਫ਼ੈਸਲੇ ਵਾਂਗ ਹੀ ਮਹੱਤਵਪੂਰਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤਾਂ ਰਾਹੀਂ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਬਿਨਾਂ ਸਮੇਂ ਅਤੇ ਪੈਸੇ ਦੀ ਬਰਬਾਦੀ ਤੋਂ ਹੁੰਦਾ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਅਦਾਲਤਾਂ 'ਚ ਨਾ ਤਾਂ ਕੋਈ ਧਿਰ ਜਿੱਤਦੀ ਹੈ ਅਤੇ ਨਾ ਹੀ ਹਾਰਦੀ ਹੈ, ਸਗੋਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਵਿਵਾਦਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਾਨੂੰਨੀ ਸਹਾਇਤਾ ਲਈ ਕੋਈ ਵੀ ਵਿਅਕਤੀ ਨਾਲਸਾ ਦੇ ਟੋਲ ਫ੍ਰੀ ਨੰ. 15100 'ਤੇ ਸੰਪਰਕ ਕਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸੁਹਾਸਿਨੀ ਮਿੱਤਲ ਨੇ ਯੂ. ਪੀ. ਐਸ. ਸੀ. ਦੀ ਪ੍ਰੀਖਿਆ 'ਚ 413ਵਾਂ ਰੈਂਕ ਪ੍ਰਾਪਤ ਕਰ ਕੇ ਨਾਰਾਇਣਗੜ੍ਹ ਹਲਕੇ ਦਾ ਨਾਂਅ ਚਮ... ਅਗਲੀ ਖ਼ਬਰ ਪਤੀ ਤੋਂ ਵੱਖ ਰਹਿ ਰਹੀ ਔਰਤ ਦੀ ਹੱਤਿਆ, ਦੋਸ਼ੀ ਚੰਦ ਘੰਟਿਆਂ 'ਚ ਗਿ੍ਫ਼ਤਾਰ
Ad Position 24