ਰਤੀਆ, 7 ਮਾਰਚ (ਬੇਅੰਤ ਕੌਰ ਮੰਡੇਰ)- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਮਹਾਸ਼ਕਤੀ ਚੈਰੀਟੇਬਲ ਟਰੱਸਟ ਨਸ਼ੇ ਖਿਲਾਫ ਫ਼ੈਸਲਾਕੁਨ ਜੰਗ ਸ਼ੁਰੂ ਕਰੇਗਾ | ਇਹ ਪ੍ਰਗਟਾਵਾ ਟਰੱਸਟ ਦੇ ਸੰਸਥਾਪਕ ਅਤੇ ਪ੍ਰਧਾਨ ਭਵਾਨੀ ਸਿੰਘ ਨੇ ਕਰਦਿਆਂ ਕਿਹਾ ਕਿ ਟਰੱਸਟ 23 ਮਾਰਚ ਨੂੰ ਫ਼ਤਿਹਾਬਾਦ ਵਿਚ 'ਨਸ਼ਾ ਛੁਡਾਊ ਮਹਾਂ ਮਾਰਚ' ਦਾ ਆਯੋਜਨ ਕਰੇਗਾ, ਜਿਸ ਵਿਚ ਹਜ਼ਾਰਾਂ ਨੌਜਵਾਨ ਅਤੇ ਪਿੰਡ ਵਾਸੀ ਹਿੱਸਾ ਲੈਣਗੇ | ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਪਹਿਲ ਨੂੰ ਮੁੱਖ ਰੱਖਦਿਆਂ ਟਰੱਸਟ ਦੇ ਪ੍ਰਧਾਨ ਭਵਾਨੀ ਸਿੰਘ, ਸ਼ਰਮਾ ਚੰਦ ਲਾਲੀ ਅਤੇ ਸਤਪਾਲ ਜਿੰਦਲ ਨੇ ਮਹਾਰਾਜ ਰੈਸਟੋਰੈਂਟ ਰਤੀਆ ਵਿਖੇ ਹੋਈ ਮੀਟਿੰਗ ਦੌਰਾਨ ਇਸ ਮਾਰਚ ਦੀ ਰੂਪ-ਰੇਖਾ ਸਾਂਝੀ ਕੀਤੀ | ਰਤੀਆ ਵਿਚ ਮਹਾਸ਼ਕਤੀ ਚੈਰੀਟੇਬਲ ਟਰੱਸਟ ਨੇ ਅਸ਼ਲੀਲਤਾ ਤੇ ਸੱਭਿਆਚਾਰਕ ਨਿਰਾਦਰ ਦੇ ਵਿਰੋਧ ਵਿਚ ਰੈਪਰ ਬਾਦਸ਼ਾਹ ਦਾ ਪੁਤਲਾ ਸਾੜਿਆ | ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਗੀਤ ਦੇ ਬੋਲ ਤੇ ਦਿ੍ਸ਼ ਸਮਾਜਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ | ਭਵਾਨੀ ਸਿੰਘ ਨੇ ਕਿਹਾ ਕਿ ਕਲਾ ਦੀ ਆੜ ਵਿਚ ਸਾਡੇ ਸੱਭਿਆਚਾਰ ਤੇ ਨੌਜਵਾਨਾਂ ਦੀ ਮਾਨਸਿਕਤਾ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਨੌਜਵਾਨਾਂ ਨੂੰ ਖੇਡਾਂ ਅਤੇ ਸਕਾਰਾਤਮਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ 'ਚ ਮੀਟਿੰਗਾਂ ਤੇ ਜਾਗਰੂਕਤਾ ਕੈਂਪ ਲਗਾਏ ਜਾਣਗੇ | ਇਸ ਮੌਕੇ ਸ਼ਰਮਾ ਚੰਦ ਲਾਲੀ, ਸਤਪਾਲ ਜਿੰਦਲ, ਪਾਰਸ ਸਿੰਗਲਾ, ਡਾ. ਨਾਇਬ ਸਿੰਘ ਮੰਡੇਰ, ਕਾਮਰੇਡ ਅਜਮੇਰ ਸਿੰਘ, ਗੁਰਪ੍ਰੀਤ ਸਿੰਘ ਨੈਨ, ਅਭੀ ਨਹਿਰਾ, ਪਵਨ ਸਿੰਗਲਾ, ਬਲਦੇਵ ਕੁਮਾਰ, ਸ਼ਿਵ ਵਧਵਾ, ਅਜੈ ਕੁਮਾਰ, ਅਮਨ ਵਰਮਾ, ਗੁਰਦੀਪ ਅਯਾਲਕੀ, ਅੰਮਿ੍ਤ ਸਿੰਘ ਬੱਲ ਆਦਿ ਹਾਜ਼ਰ ਸਨ |
ਨਸ਼ਿਆਂ ਵਿਰੁੱਧ ਫ਼ੈਸਲਾਕੁਨ ਜੰਗ ਸ਼ੁਰੂ ਕੀਤੀ ਜਾਵੇਗੀ- ਭਵਾਨੀ ਸਿੰਘ
ਅਜੀਤ ਡੈਸਕ
08-03-2026