02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੋਡਾ ਚੂਰਾ ਪੋਸਤ ਤਸਕਰੀ ਦੇ ਮਾਮਲਿਆਂ ਵਿੱਚ ਦੋ ਦੋਸ਼ੀ

Ad Position 21
No active advertisement
ਅਜੀਤ ਡੈਸਕ 08-03-2026
ਡੱਬਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)-ਡੋਡਾ ਚੂਰਾ ਪੋਸਤ ਤਸਕਰੀ ਦੇ ਦੋ ਮਾਮਲਿਆਂ ਵਿੱਚ ਫਾਸਟ ਟਰੈਕ ਸਪੈਸ਼ਲ ਅਦਾਲਤ ਸਿਰਸਾ ਦੀ ਅਡੀਸ਼ਨਲ ਸੈਸ਼ਨ ਜੱਜ ਸੀਮਾ ਸਿੰਘਲ ਨੇ ਜਸਪਾਲ ਸਿੰਘ ਵਾਸੀ ਅÏਲਖ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਅਤੇ ਅਮਰੀਕ ਸਿੰਘ ਵਾਸੀ ਫੁੱਲੋ (ਜ਼ਿਲ੍ਹਾ ਸਿਰਸਾ) ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਨੇ ਜਸਪਾਲ ਸਿੰਘ 'ਤੇ ਸੱਤ ਹਜ਼ਾਰ ਰੁਪਏ ਅਤੇ ਅਮਰੀਕ ਸਿੰਘ 'ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾਇਆ | ਦੋਵਾਂ ਵੱਲੋਂ ਨਿਆਂਇਕ ਹਿਰਾਸਤ ਵਿੱਚ ਬਿਤਾਈ ਮਿਆਦ ਨੂੰ ਹੀ ਸਜ਼ਾ ਮੰਨਿਆ ਗਿਆ | ਜੁਰਮਾਨਾ ਅਦਾ ਨਾ ਕਰਨ 'ਤੇ ਇੱਕ ਮਹੀਨੇ ਦੀ ਸਧਾਰਨ ਕੈਦ ਹੋਵੇਗੀ | ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ 4 ਅਪ੍ਰੈਲ 2022 ਨੂੰ ਏਐਨਸੀ ਸਟਾਫ ਨੇ ਪਿੰਡ ਚੌਟਾਲਾ ਖੇਤਰ 'ਚ ਜਸਪਾਲ ਸਿੰਘ ਉਰਫ ਜੱਸਾ ਨੂੰ ਸਾਢੇ ਪੰਜ ਕਿੱਲੋ ਡੋਡਾ ਚੂਰਾ ਪੋਸਤ ਬਰਾਮਦ ਹੋਇਆ | ਅਦਾਲਤ ਨੇ ਉਸ ਵੱਲੋਂ ਜੇਲ੍ਹ ਵਿੱਚ ਬਿਤਾਏ 49 ਦਿਨਾਂ ਨੂੰ ਸਜ਼ਾ ਮੰਨਦਿਆਂ ਸੱਤ ਹਜ਼ਾਰ ਜੁਰਮਾਨਾ ਲਗਾਇਆ | ਦੂਜੇ ਮਾਮਲੇ ਵਿੱਚ 4 ਸਤੰਬਰ 2024 ਨੂੰ ਏਐਨਸੀ ਸਟਾਫ ਨੇ ਅਮਰੀਕ ਸਿੰਘ ਨੂੰ ਮੋਟਰਸਾਈਕਲ ਸਮੇਤ 2 ਕਿਲੋ 320 ਗ੍ਰਾਮ ਡੋਡਾ ਚੂਰਾ ਪੋਸਤ ਨਾਲ ਕਾਬੂ ਕੀਤਾ | ਦੋਸ਼ੀ ਨੇ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ | ਅਦਾਲਤ ਨੇ ਉਸ ਵੱਲੋਂ ਜੇਲ੍ਹ ਵਿੱਚ ਬਿਤਾਏ 28 ਦਿਨਾਂ ਨੂੰ ਸਜ਼ਾ ਮੰਨਦਿਆਂ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾਇਆ |
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਥੋਕ ਦਵਾਈ ਬਾਜ਼ਾਰਾਂ 'ਤੇ ਛਾਪੇਮਾਰੀ <br/> ਅਗਲੀ ਖ਼ਬਰ ਸ੍ਰੀ ਕਿ੍ਸ਼ਨ ਗਊਸ਼ਾਲਾ ਕਮੇਟੀ ਤੇ ਮਹਿਲਾ ਮੰਡਲ ਜਾਖ਼ਲ ਵਲੋਂ ਵਿਸ਼ਾਲ ਕਲਸ਼ ਯਾਤਰਾ
Ad Position 24
No active advertisement