ਫ਼ਤਿਹਾਬਾਦ, 28 ਮਾਰਚ (ਹਰਬੰਸ ਸਿੰਘ ਮੰਡੇਰ)- ਭੂਨਾ ਪੁਲਿਸ ਨੇ ਇਕ ਕੰਪਨੀ ਦੇ ਐਮ.ਡੀ ਨੂੰ ਨਿਵੇਸ਼ ਦੇ ਨਾਂਅ 'ਤੇ ਲੋਕਾਂ ਨੂੰ ਵੱਡੇ ਮੁਨਾਫ਼ੇ ਦਾ ਵਾਅਦਾ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਅÏਰਤ ਦੀ ਪਛਾਣ ਖ਼ੁਸ਼ੀ ਵਜੋਂ ਹੋਈ ਹੈ, ਜੋ ਟੋਹਾਣਾ ਦੇ ਸਿੰਬਲਵਾਲਾ ਦੇ ਰਹਿਣ ਵਾਲੇ ਉਮੇਸ਼ ਦੀ ਪਤਨੀ ਹੈ | ਭੂਨਾ ਪੁਲਿਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਜਾਡਲੀ ਕਲਾਂ ਦੇ ਰਹਿਣ ਵਾਲੇ ਬਲਜੀਤ ਸਿੰਘ ਅਤੇ ਭੂਨਾ ਦੀ ਰਹਿਣ ਵਾਲੀ ਕਵਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਿ੍ੰਸ ਪਾਖੀ ਐਜੂਕੇਸ਼ਨ ਵਰਲਡ ਪ੍ਰਾਈਵੇਟ ਲਿਮਟਿਡ ਨਾਂਅ ਦੀ ਜਾਅਲੀ ਕੰਪਨੀ ਬਣਾਈ ਸੀ | ਸ਼ੁਰੂ ਵਿਚ ਉਨ੍ਹਾਂ ਨੇ ਕੁਝ ਪੈਸੇ ਵਾਪਸ ਕਰ ਕੇ ਉਨ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ ਪਰ ਬਾਅਦ ਵਿਚ ਮੁਲਜ਼ਮਾਂ ਨੇ ਬਾਕੀ ਰਕਮ ਕੁੱਲ 23 ਲੱਖ 3 ਹਜ਼ਾਰ ਰੁਪਏ ਹੜੱਪ ਲਏ | ਜਦੋਂ ਪੀੜਤਾਂ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੱਤੀ ਗਈ |