05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰੇਲਵੇ ਦੀ ਲਾਪਰਵਾਹੀ ਬੇਨਕਾਬ, ਜਾਖ਼ਲ ਰੇਲਵੇ ਕਾਲੋਨੀ ਵਿੱਚ 20 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ

Ad Position 21
No active advertisement
ਅਜੀਤ ਡੈਸਕ 29-03-2026
ਟੋਹਾਣਾ, 28 ਮਾਰਚ (ਮਨਜੀਤ ਸਿੰਘ) - ਜਾਖ਼ਲ ਜੰਕਸ਼ਨ ਦੀ ਰੇਲਵੇ ਕਾਲੋਨੀ ਵਿੱਚ ਪਿਛਲੇ ਕਰੀਬ 20 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਪਈ ਹੈ ਜਿਸ ਕਾਰਨ ਇੱਥੇ ਰਹਿੰਦੇ ਰੇਲਵੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੂੰ ਪਾਣੀ ਦੇ ਟੈਂਕਰ ਮੁੱਲ ਮੰਗਵਾ ਕੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨਾ ਪੈ ਰਿਹਾ ਹੈ, ਜੋ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਕਾਫ਼ੀ ਨਹੀਂ ਸਾਬਤ ਹੋ ਰਿਹਾ | ਮਿਲੀ ਜਾਣਕਾਰੀ ਮੁਤਾਬਕ ਰੇਲਵੇ ਕਾਲੋਨੀ ਜਾਖ਼ਲ ਦੇ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋਣ ਕਾਰਨ ਸਪਲਾਈ ਠੱਪ ਹੋਈ ਪਈ ਹੈ ਪਰ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਇਸ ਦੀ ਮੁਰੰਮਤ ਨਹੀਂ ਹੋ ਸਕੀ | ਇਸ ਕਾਰਨ ਲੋਕਾਂ ਵਿੱਚ ਰੇਲਵੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵਧਦੀ ਜਾ ਰਹੀ ਹੈ | ਕਰਮਚਾਰੀਆਂ ਨੇ ਦੱਸਿਆ ਕਿ ਉਹ ਦਿਨ ਭਰ ਡਿਊਟੀ ਕਰਨ ਤੋਂ ਬਾਅਦ ਘਰ ਆ ਕੇ ਪਾਣੀ ਲਈ ਇੰਤਜ਼ਾਰ ਕਰਦੇ ਹਨ | ਕਈ ਵਾਰ ਰਾਤ ਦੇ ਸਮੇਂ ਟੈਂਕਰ ਆਉਣ 'ਤੇ ਪਾਣੀ ਭਰਨਾ ਪੈਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਲਤ ਬਹੁਤ ਹੀ ਪਰੇਸ਼ਾਨੀ ਵਾਲੀ ਹੈ ਅਤੇ ਬੁਨਿਆਦੀ ਸੁਵਿਧਾਵਾਂ ਦੀ ਘਾਟ ਨੂੰ ਦਰਸਾਉਂਦੀ ਹੈ |
ਦੂਜੇ ਪਾਸੇ ਰੇਲਵੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਟਰ ਬਦਲਣ ਅਤੇ ਪਾਈਪਲਾਈਨ ਠੀਕ ਕਰਨ ਦਾ ਕੰਮ ਜਾਰੀ ਹੈ ਅਤੇ ਆਉਣ ਵਾਲੇ 2-3 ਦਿਨਾਂ ਵਿੱਚ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ | ਹਾਲਾਂਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਭਰੋਸੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੇ ਹਨ | ਕਾਲੋਨੀ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਨੇ ਕਿਹਾ ਕਿ ਜੇਕਰ ਰੇਲਵੇ ਕਰਮਚਾਰੀਆਂ ਨੂੰ ਹੀ ਬੁਨਿਆਦੀ ਸੁਵਿਧਾਵਾਂ ਨਹੀਂ ਮਿਲਦੀਆਂ ਤਾਂ ਇਹ ਪ੍ਰਸ਼ਾਸਨ ਦੀ ਨਾਕਾਮੀ ਨੂੰ ਦਰਸਾਉਂਦਾ ਹੈ | ਕੁੱਲ ਮਿਲਾ ਕੇ ਜਾਖ਼ਲ ਰੇਲਵੇ ਕਾਲੋਨੀ ਵਿੱਚ ਬਣੇ ਇਹ ਹਾਲਾਤ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਉਜਾਗਰ ਕਰਦੇ ਹਨ ਅਤੇ ਕਲੋਨੀ ਵਾਸੀ ਇਸਦੇ ਜਲਦੀ ਹੱਲ ਦੀ ਮੰਗ ਕਰਦੇ ਹਨ |
Ad Position 22
No active advertisement
ਪਿਛਲੀ ਖ਼ਬਰ 10 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਨਿਵੇਸ਼ ਦੇ ਨਾਂਅ 'ਤੇ ਕਰੋੜਾਂ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਦੀ ਐਮ. ਡੀ. ਗਿ੍ਫ਼ਤਾਰ
Ad Position 24
No active advertisement