ਯਮੁਨਾਨਗਰ, 28 ਮਾਰਚ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਕਾਲਜ ਫਾਰ ਗਰਲਜ਼ ਦੀ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਫੈਸ਼ਨ ਡਿਜ਼ਾਈਨ ਵਿਭਾਗ ਵਲੋਂ ਸਾਂਝੇ ਤੌਰ 'ਤੇ ਸਟਾਰਟਅੱਪਸ ਅਤੇ ਇਨੋਵੇਸ਼ਨ ਲਈ 'ਕਿ੍ਏਟਿਵ ਡਿਜ਼ਾਈਨਿੰਗ ਵਿਦ ਕੋਰਲਡਰਾਅ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਅਤੇ ਆਈ. ਆਈ. ਸੀ. ਪ੍ਰਧਾਨ ਡਾ. ਸੁਰਿੰਦਰ ਕੌਰ, ਆਈ. ਆਈ. ਸੀ. ਕਨਵੀਨਰ ਵਿਵੇਕ ਅਤੇ ਪ੍ਰੋਗਰਾਮ ਕਨਵੀਨਰ ਮਨਜੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਰਿਸੋਰਸਪਰਸਨ ਅਜਿੰਦਰ ਪਾਲ ਸਿੰਘ, ਆਂਚਲ ਅਤੇ ਪਲਵੀ ਨੇ ਵਿਦਿਆਰਥਣਾਂ ਨੂੰ ਕੋਰਲਡਰਾਅ ਸਾਫਟਵੇਅਰ ਰਾਹੀਂ ਰਚਨਾਤਮਿਕ ਡਿਜ਼ਾਈਨਿੰਗ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅਜਿੰਦਰ ਪਾਲ ਸਿੰਘ ਨੇ ਕਿਹਾ ਕਿ ਕੋਰਲਡਰਾਅ ਅੱਜ ਦੇ ਸਮੇਂ 'ਚ ਡਿਜ਼ਾਈਨਿੰਗ ਅਤੇ ਸਟਾਰਟਅੱਪ ਲਈ ਇਕ ਮਹੱਤਵਪੂਰਨ ਸਾਧਨ ਹੈ, ਜਦਕਿ ਆਂਚਲ ਨੇ ਵਿਦਿਆਰਥਣਾਂ ਨੂੰ ਇਸ ਦੀ ਵਿਵਹਾਰਕ ਉਪਯੋਗਤਾ ਅਤੇ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ | ਇਸ ਤੋਂ ਇਲਾਵਾ ਪਲਵੀ ਨੇ ਵਿਦਿਆਰਥਣਾਂ ਨੂੰ ਰਚਨਾਤਮਿਕਤਾ ਅਤੇ ਨਵੀਨਤਾ ਰਾਹੀਂ ਆਪਣੇ ਸਟਾਰਟਅੱਪ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ | ਇਸ ਵਰਕਸ਼ਾਪ 'ਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਨਵੀਆਂ ਡਿਜ਼ਾਈਨ ਤਕਨੀਕਾਂ ਸਿੱਖਣ 'ਚ ਖਾਸ ਦਿਲਚਸਪੀ ਦਿਖਾਈ | ਵਰਕਸ਼ਾਪ ਦੇ ਸਫ਼ਲ ਪ੍ਰਬੰਧਾਂ ਦੌਰਾਨ ਸੋਨੀਆ, ਨਿਧੀ, ਪ੍ਰਵੀਨ, ਸਾਕਸ਼ੀ ਅਤੇ ਪਿ੍ਆਂਸ਼ੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |