04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੀ. ਏ. ਵੀ. ਦੇ ਕਾਸਮੈਟੋਲੋਜੀ ਵਿਭਾਗ ਨੇ ਹੇਅਰ ਸਟਾਈਲਿੰਗ ਅਤੇ ਮੇਕਅਪ 'ਤੇ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 03-04-2026
ਯਮੁਨਾਨਗਰ, 2 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਵਿਦਿਆਰਥਣਾਂ ਲਈ ਹੇਅਰ ਸਟਾਈਲ ਤੇ ਮੇਕਅਪ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਆਰਤੀ ਤਨੇਜਾ, ਉੱਜਵਲ ਅਗਰਵਾਲ ਤੇ ਇੰਦਰਜੀਤ ਸਿੰਘ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਕਿਸਮਾਂ ਦੇ ਹੇਅਰ ਸਟਾਈਲ ਅਤੇ ਮੇਕਅਪ ਬਾਰੇ ਵਿਹਾਰਕ ਗਿਆਨ ਪ੍ਰਦਾਨ ਕੀਤਾ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਸੁੰਦਰਤਾ ਅਤੇ ਫੈਸ਼ਨ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਅਤੇ ਰੁਝਾਨਾਂ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਆਪਣੇ ਹੁਨਰ ਨੂੰ ਬਿਹਤਰ ਬਣਾ ਸਕਣ ਅਤੇ ਭਵਿੱਖ ਵਿਚ ਬਿਹਤਰ ਕਰੀਅਰ ਵਿਕਲਪ ਚੁਣ ਸਕਣ | ਇਸ ਪ੍ਰੋਗਰਾਮ ਦੀ ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਨੇ ਪ੍ਰਧਾਨਗੀ ਕੀਤੀ ਅਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਸ਼ਰਨ ਕੌਰ ਤੇ ਡਾ. ਅਮਨਪ੍ਰੀਤ ਕੌਰ ਸਨ, ਜਦਕਿ ਇਹ ਪ੍ਰੋਗਰਾਮ ਕਾਸਮੈਟੋਲੋਜੀ ਵਿਭਾਗ ਦੀਆਂ ਪ੍ਰੋਫੈਸਰਾਂ ਬਬੀਤਾ ਤੇ ਮਮਤਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਇਸ ਮੌਕੇ ਆਰਤੀ ਤਨੇਜਾ ਨੇ ਕਿਹਾ ਕਿ ਕਾਸਮੈਟੋਲੋਜੀ ਅੱਜ ਇਕ ਤੇਜ਼ੀ ਨਾਲ ਉੱਭਰ ਰਿਹਾ ਖੇਤਰ ਹੈ ਜੋ ਬਹੁਤ ਜ਼ਿਆਦਾ ਸੰਭਾਵਨਾਵਾਂ ਪੇਸ਼ ਕਰਦਾ ਹੈ | ਉਸਨੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਸਿਰਜਣਾਤਮਕਤਾ ਨਾਲ ਇਸ ਖੇਤਰ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ | ਉੱਜਵਲ ਅਗਰਵਾਲ ਨੇ ਵੱਖ-ਵੱਖ ਵਾਲਾਂ ਦੇ ਸਟਾਈਲ ਅਤੇ ਮੇਕਅਪ ਤਕਨੀਕਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ, ਜਿਸ ਵਿਚ ਵਿਦਿਆਰਥੀਆਂ ਨੂੰ ਵੱਖ-ਵੱਖ ਵਾਲਾਂ ਦੇ ਸਟਾਈਲ, ਚਮੜੀ ਦੀਆਂ ਕਿਸਮਾਂ ਲਈ ਮੇਕਅਪ ਅਤੇ ਪੇਸ਼ੇਵਰ ਸਾਧਨਾਂ ਦੀ ਸਹੀ ਵਰਤੋਂ ਬਾਰੇ ਵਿਹਾਰਕ ਸਿਖਲਾਈ ਵੀ ਦਿੱਤੀ ਗਈ | ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਹੁਨਰ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਸ਼ਰਾਬ ਦੀਆਂ ਦੁਕਾਨਾਂ 'ਗੁਰੂ ਕੀ ਨਗਰੀ' ਦੀ ਮਰਿਯਾਦਾ ਤੇ ਪਵਿੱਤਰਤਾ ਦਾ ਘਾਣ-ਪੀਰ ਮੁਹੰਮਦ... ਅਗਲੀ ਖ਼ਬਰ ਟੋਹਾਣਾ ਦੇ ਪਿੰਡ ਗਾਜੂਵਾਲਾ ਤੇ ਚੰਦੜ੍ਹ ਕਲਾਂ ਦੇ ਸਰਕਾਰੀ ਸਕੂਲਾਂ 'ਚ ਪ੍ਰਵੇਸ਼ ਸਮਾਗਮ ਮਨਾਏ
Ad Position 24