09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਟੋਹਾਣਾ 'ਚ ਮੁਫ਼ਤ ਸਿਹਤ ਜਾਂਚ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 05-04-2026
ਟੋਹਾਣਾ, 4 ਅਪ੍ਰੈਲ (ਮਨਜੀਤ ਸਿੰਘ)-ਅਗਰਵਾਲ ਸਭਾ ਟੋਹਾਣਾ ਵੱਲੋਂ 5 ਅਪ੍ਰੈਲ 2026 (ਐਤਵਾਰ) ਨੂੰ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਰੇਲਵੇ ਰੋਡ ਟੋਹਾਣਾ 'ਤੇ ਯੋਗ ਆਸ਼ਰਮ ਦੇ ਸਾਹਮਣੇ (ਦੋ ਨਹਿਰਾਂ ਦੇ ਵਿਚਕਾਰ) ਲਗਾਇਆ ਜਾਵੇਗਾ | ਕੈਂਪ ਦਾ ਸਮਾਂ ਸਵੇਰੇ 6:00 ਵਜੇ ਤੋਂ 7:30 ਵਜੇ ਤੱਕ ਰਹੇਗਾ | ਇਸ ਦੌਰਾਨ ਲੋਕ ਆਪਣਾ ਬਲੱਡ ਪ੍ਰੈਸ਼ਰ (ਬੀ.ਪੀ.), ਆਕਸੀਜਨ ਲੈਵਲ, ਬੁਖ਼ਾਰ, ਸ਼ੂਗਰ ਅਤੇ ਯੂਰਿਕ ਐਸਿਡ ਆਦਿ ਦੀ ਜਾਂਚ ਮੁਫ਼ਤ ਕਰਵਾ ਸਕਣਗੇ | ਇਸ ਸਿਹਤ ਕੈਂਪ ਵਿੱਚ ਟੋਹਾਣਾ ਦੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਸ਼ਿਵ ਸਚਦੇਵਾ ਆਪਣੀ ਟੀਮ ਸਮੇਤ ਸੇਵਾਵਾਂ ਪ੍ਰਦਾਨ ਕਰਨਗੇ | ਕੈਂਪ ਦਾ ਆਯੋਜਨ ਸ਼੍ਰੀ ਅਰੁਣ ਸਿੰਗਲਾ (ਰਿਟਾਇਰਡ ਅਕਾਊਾਟੈਂਟ, ਨਗਰ ਪਰਿਸ਼ਦ ਟੋਹਾਣਾ) ਵੱਲੋਂ ਕੀਤਾ ਜਾ ਰਿਹਾ ਹੈ | ਅਗਰਵਾਲ ਸਭਾ ਟੋਹਾਣਾ ਵੱਲੋਂ ਨਗਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੂਨਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਸੀ.ਆਈ.ਏ. ਟੋਹਾਣਾ ਨੇ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਮਾਮਲੇ 'ਚ ਮੁੱਖ ਸਪਲਾਇਰ ਕੀਤਾ ਗਿ੍ਫ਼ਤਾਰ
Ad Position 24