ਗੂਹਲਾ ਚੀਕਾ, 4 ਅਪ੍ਰੈਲ (ਓ.ਪੀ. ਸੈਣੀ) ਸਾਲਾਨਾ ਇਨਾਮ ਵੰਡ ਸਮਾਰੋਹ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੂਨਾ ਵਿਖੇ ਆਯੋਜਿਤ ਕੀਤਾ ਗਿਆ | ਵਿਦਿਆਰਥੀਆਂ ਤੋਂ ਇਲਾਵਾ, ਵੱਡੀ ਗਿਣਤੀ ਵਿਚ ਮਾਪੇ ਅਤੇ ਪਿੰਡ ਦੇ ਪਤਵੰਤੇ, ਜਿਨ੍ਹਾਂ ਵਿਚ ਸਰਪੰਚ ਅਤੇ ਪੰਚਾਇਤ ਮੈਂਬਰ, ਸਕੂਲ ਪ੍ਰਬੰਧਨ ਕਮੇਟੀ ਦੇ ਮੁਖੀ ਅਤੇ ਮੈਂਬਰ, ਅਤੇ ਨੇੜਲੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ ਅਤੇ ਅਧਿਆਪਕ ਸ਼ਾਮਲ ਸਨ | ਮਾਰਕੀਟ ਕਮੇਟੀ, ਚੀਕਾ ਦੇ ਚੇਅਰਮੈਨ ਜਗਮਾਲ ਸਿੰਘ ਰਾਣਾ ਵਿਸ਼ੇਸ਼ ਮਹਿਮਾਨ ਸਨ | ਸਾਲ ਭਰ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ, ਮੈਡਲ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਆਪਣੀਆਂ ਕਲਾਸਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਹੋਣਹਾਰ ਵਿਦਿਆਰਥੀਆਂ ਦੇ ਨਾਲ-ਨਾਲ, ਕਲੱਸਟਰ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ ਵਿਚ ਪਿ੍ੰਸੀਪਲ ਪ੍ਰਵੇਸ ਰਾਣਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ, ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਸਟੇਜ ਦਾ ਸੰਚਾਲਨ ਹਿੰਦੀ ਦੇ ਪ੍ਰੋਫੈਸਰ ਕਰਮ ਚੰਦ ਕੇਸਰ ਨੇ ਕੀਤਾ | ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਮਹਿਮਾਨਾਂ ਅਤੇ ਮਾਪਿਆਂ ਨੂੰ ਰਿਫਰੈਸ਼ਮੈਂਟ ਪਰੋਸਿਆ ਗਿਆ |