ਰਤੀਆ, 6 ਅਪ੍ਰੈਲ (ਬੇਅੰਤ ਕੌਰ ਮੰਡੇਰ)- ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਕੈਥਲ ਵਿਖੇ ਹੋਈ | ਮੀਟਿੰਗ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਪੰਜਾਬੀ ਅਧਿਆਪਕ ਇਕੱਠੇ ਹੋਏ | ਸੂਬਾ ਸਕੱਤਰ ਸੁਨੀਲ ਗੋਇਲ ਵਲੋਂ ਮੰਚ ਸੰਚਾਲਨ ਕਰਦਿਆਂ ਮੀਟਿੰਗ ਦਾ ਉਦੇਸ਼ ਪੇਸ਼ ਕੀਤਾ ਗਿਆ | ਕੈਥਲ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸਰਾਓਾ ਨੇ ਸੰਗਠਨ ਦਾ ਬੈਠਕ 'ਚ ਸਵਾਗਤ ਕੀਤਾ | ਸਰਪ੍ਰਸਤ ਪੂਰਨ ਸਿੰਘ ਵੜੈਚ, ਸੂਬਾ ਪ੍ਰਧਾਨ ਡਾ. ਹਰਜੀਤ ਸਿੰਘ ਗਿੱਲ, ਵਿੱਤ ਸਕੱਤਰ ਬਲਬੀਰ ਸਿੰਘ ਅਤੇ ਸੂਬੇ ਦੇ ਅਹੁਦੇਦਾਰਾਂ ਨੇ ਸੰਗਠਨ ਲਈ ਸੂਬਾ ਪੱਧਰ ਤੇ ਕੀਤੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਸੇਵਾ ਮੁਕਤ ਹੋਏ ਸੂਬਾ ਕਨਵੀਨਰ ਡਾ. ਨਾਇਬ ਸਿੰਘ ਮੰਡੇਰ, ਪਿ੍ੰਸੀਪਲ ਬਣੇ ਹੰਸ ਰਾਜ, ਡਾ. ਕਰਨੈਲ ਚੰਦ, ਭਾਸ਼ਾ ਵਿਭਾਗ ਗ੍ਰਹਿ ਮੰਤਰਾਲੇ 'ਚ ਸਹਾਇਕ ਡਾਇਰੈਕਟਰ ਦੇ ਅਹੁਦੇ 'ਤੇ ਪਹੁੰਚੇ ਉਮੀਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਬਣੇ ਜਗਦੀਪ ਮੁਲਤਾਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਅਗਲੇਰੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸੂਬਾ ਪ੍ਰਧਾਨ ਡਾ. ਗਿੱਲ ਨੇ ਸੰਗਠਨ ਦੀਆਂ ਪ੍ਰਾਪਤੀਆਂ ਤੇ ਟੀਚਿਆਂ ਦੀ ਰਿਪੋਰਟ ਪੜ੍ਹਦਿਆਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਦੇ ਸਰਕਾਰੀ ਸਕੂਲਾਂ 'ਚ ਲਗਭਗ 300 ਦੇ ਕਰੀਬ ਟੀ.ਜੀ.ਟੀ. ਪੰਜਾਬੀ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਤੈ੍ਰ-ਭਾਸ਼ੀ ਲਾਗੂ ਹੋਣ ਨਾਲ ਪੰਜਾਬੀ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ ਪਰ ਪੰਜਾਬੀ ਅਧਿਆਪਕਾਂ ਦੀ ਘਾਟ ਕਾਰਨ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਲਈ ਜਲਦ ਤੋਂ ਜਲਦ ਖ਼ਾਲੀ ਪਈਆਂ ਪੰਜਾਬੀ ਅਧਿਆਪਕਾਂ ਤੇ ਪੰਜਾਬੀ ਲੈਕਚਰਾਰ ਦੀਆਂ ਅਸਾਮੀਆਂ ਨੂੰ ਪਰਮੋਸ਼ਨਾਂ ਅਤੇ ਨਵੀਂ ਭਰਤੀ ਰਾਹੀਂ ਜਲਦ ਭਰੀਆਂ ਜਾਣ | ਸੂਬਾ ਖ਼ਜ਼ਾਨਚੀ ਬਲਵੀਰ ਸਿੰਘ ਸਿਰਸਾ ਨੇ ਪਾਠਕ੍ਰਮ 'ਤੇ ਚਰਚਾ ਕਰਦਿਆਂ ਇਸ ਸੈਸ਼ਨ ਤੋਂ ਹਰਿਆਣਾ ਸਿੱਖਿਆ ਬੋਰਡ ਭਿਵਾਨੀ ਵਲੋਂ ਨੌਵੀਂ ਤੋਂ ਬਾਰ੍ਹਵੀਂ ਤੱਕ ਪੰਜਾਬੀ ਵਿਸ਼ੇ ਦਾ ਸੀ.ਬੀ.ਐਸ.ਈ. ਵਾਲਾ ਪਾਠਕ੍ਰਮ ਲਾਗੂ ਕਰਨ ਦੇ ਪ੍ਰਸਤਾਵਿਤ ਏਜੰਡੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਤੇ ਪੇਪਰ ਡਿਜ਼ਾਈਨ 'ਚ ਕਾਫ਼ੀ ਤਰੁੱਟੀਆਂ ਸਨ, ਜਿਸ ਦੀ ਅਗਲੇਰੇ ਸਮੇਂ 'ਚ ਅਧਿਕਾਰੀਆਂ ਨਾਲ਼ ਮੀਟਿੰਗ ਕਰ ਕੇ ਸੋਧ ਕਰਨ ਦੀ ਮੰਗ ਕੀਤੀ ਜਾਵੇਗੀ | ਸਰਪ੍ਰਸਤ ਪੂਰਨ ਸਿੰਘ ਵੜੈਚ, ਸੂਬਾ ਕਨਵੀਨਰ ਡਾ. ਨਾਇਬ ਸਿੰਘ ਮੰਡੇਰ, ਸਹਾਇਕ ਪ੍ਰੋ. ਜਗਦੀਪ ਮੁਲਤਾਨੀ, ਡਾ. ਗੁਰਦੀਪ ਸਿੰਘ ਕਰਨਾਲ, ਬੂਟਾ ਸਿੰਘ ਫ਼ਤਿਹਾਬਾਦ, ਕੁਲਵਿੰਦਰ ਸਿੰਘ ਪਦਮ, ਹੰਸ ਰਾਜ ਨੇ ਸੰਗਠਨ ਦੀ ਮਜ਼ਬੂਤੀ ਲਈ ਵਿਚਾਰ ਪ੍ਰਗਟ ਕਰਦਿਆਂ ਹਰਿਆਣਾ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਟੀ.ਜੀ.ਟੀ. ਪੰਜਾਬੀ ਅਧਿਆਪਕਾਂ ਦੀ ਸੀਨੀਆਰਟੀ ਨੂੰ ਦਰੁਸਤ ਕਰਵਾਇਆ ਜਾਵੇ, ਵਿਭਾਗ ਵਲੋਂ ਅਧਿਆਪਕਾਂ ਦੇ ਜਲਦ ਤਬਾਦਲੇ ਕੀਤੇ ਜਾਣ ਅਤੇ ਤਬਾਦਲਿਆਂ ਦੌਰਾਨ ਕਿਸੇ ਪੰਜਾਬੀ ਅਧਿਆਪਕ ਦੀ ਪੋਸਟ ਨੂੰ ਕੈਪਟ ਨਾ ਕੀਤਾ ਜਾਵੇ | ਇਸ ਦੌਰਾਨ ਸੰਗਠਨ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੇਜਰ ਸਿੰਘ ਗੂਹਲਾ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸਰੂਪ ਭੇਟ ਕੀਤਾ ਗਿਆ ਅਤੇ ਪੰਜਾਬੀ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਮੁਕਾਬਲਿਆਂ 'ਚ ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਕੈਥਲ ਜ਼ਿਲ੍ਹੇ ਦੀਆਂ ਵਿਦਿਆਰਥਣਾਂ ਚਰਨਜੀਤ ਕੌਰ, ਗਗਨਦੀਪ ਕੌਰ ਅਤੇ ਉਨ੍ਹਾਂ ਦੇ ਅਧਿਆਪਕ ਹਰਜਿੰਦਰ ਸਿੰਘ ਜੰਮੂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਸ਼ਮੀਰ ਸਿੰਘ, ਹੀਰਾ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ, ਸੁਰਿੰਦਰਪਾਲ, ਮਹਿੰਦਰਪਾਲ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |