08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਜਾਖ਼ਲ ਪੁਲਿਸ ਵਲੋਂ ਨਾਕਾਬੰਦੀ ਦੌਰਾਨ 6.12 ਗ੍ਰਾਮ ਹੈਰੋਇਨ ਬਰਾਮਦ-ਦੋ ਕਾਬੂ <br/>

Ad Position 21
No active advertisement
ਅਜੀਤ ਡੈਸਕ 08-04-2026

ਟੋਹਾਣਾ, 7 ਅਪ੍ਰੈਲ (ਮਨਜੀਤ ਸਿੰਘ) - ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਸੁਪਰਡੈਂਟ ਸ਼੍ਰੀਮਤੀ ਨਿਕਿਤਾ ਖੱਟਰ, ਆਈ.ਪੀ.ਐਸ. ਦੀ ਅਗਵਾਈ ਹੇਠ ਪੁਲਿਸ ਥਾਣਾ ਜਾਖ਼ਲ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਪੁਲਿਸ ਥਾਣਾ ਜਾਖ਼ਲ ਦੇ ਮੁਖੀ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਸਾਧਣਵਾਸ ਭਾਖੜਾ ਨਹਿਰ ਪੁਲ ਨੇੜੇ ਗਸ਼ਤ ਕਰ ਰਹੀ ਸੀ | ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੌਕੇ 'ਤੇ ਨਾਕਾਬੰਦੀ ਕੀਤੀ, ਥੋੜ੍ਹੀ ਦੇਰ ਬਾਅਦ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦੇਖੇ ਗਏ | ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਤੁਰੰਤ ਉਨ੍ਹਾਂ ਨੂੰ ਕਾਬੂ ਕਰ ਲਿਆ, ਦੀ ਪਛਾਣ ਆਸ਼ੂ ਕੁਮਾਰ ਪੁੱਤਰ ਜਗਦੀਸ਼ ਸਿੰਘ ਵਾਸੀ ਹਾਂਡਾ ਅਤੇ ਪ੍ਰਵੀਨ ਕੁਮਾਰ ਉਰਫ਼ ਬਿੱਟੂ ਪੁੱਤਰ ਪ੍ਰੀਤਮ ਸਿੰਘ ਵਾਸੀ ਚੂਲ੍ਹੜ ਕਲਾਂ ਵਜੋਂ ਹੋਈ ਹੈ | ਤਲਾਸ਼ੀ ਲੈਣ ਤੋਂ ਬਾਅਦ ਇੱਕ ਦੋਸ਼ੀ ਤੋਂ 6.12 ਗ੍ਰਾਮ ਹੈਰੋਇਨ ਬਰਾਮਦ ਹੋਈ | ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਿਯਮਾਂ ਅਨੁਸਾਰ ਸੀਲ ਕਰਕੇ ਜ਼ਬਤ ਕਰ ਲਿਆ ਗਿਆ ਅਤੇ ਮੋਟਰਸਾਈਕਲ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ | ਇਸ ਸਬੰਧ ਵਿੱਚ ਪੁਲਿਸ ਥਾਣਾ ਜਾਖ਼ਲ ਵਿੱਚ ਐਫ.ਆਈ.ਆਰ. ਨੰਬਰ 41, ਮਿਤੀ 06.04.2026, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21ਬੀ/61/85 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ, ਚੀਕਾ ਵਿਖੇ ''ਪ੍ਰੇਰਣਾ'' ਪ੍ਰੋਗਰਾਮ: ਆਦਿਵਾਸੀ ਕੁੜੀਆਂ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ <br/> ਅਗਲੀ ਖ਼ਬਰ ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ : ਰਾਜੇਸ਼ ਵੈਦ
Ad Position 24