08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ : ਰਾਜੇਸ਼ ਵੈਦ

Ad Position 21
No active advertisement
ਅਜੀਤ ਡੈਸਕ 08-04-2026

ਕਰਨਾਲ ਰੋਡ 'ਤੇ ਸਥਿਤ ਕਾਂਗਰਸ ਦਫ਼ਤਰ ਵਿਖੇ ਕਾਂਗਰਸੀ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ
ਕਰਨਾਲ, 7 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਕਾਂਗਰਸੀ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਕਸਬਾ ਅਸੰਧ ਵਿਖੇ ਕਰਨਾਲ ਰੋਡ 'ਤੇ ਸਥਿਤ ਕਾਂਗਰਸ ਦਫ਼ਤਰ ਵਿਖੇ ਹੋਈ, ਜਿਸ 'ਚ ਮੁੱਖ ਮਹਿਮਾਨਾਂ ਵਜੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਰੇਸ਼ ਗੁਪਤਾ, ਕਾਂਗਰਸ ਦਿਹਾਤੀ ਜ਼ਿਲ੍ਹਾ ਪ੍ਰਧਾਨ ਕਰਨਾਲ ਡਾ. ਰਾਜੇਸ਼ ਵੈਦ ਅਤੇ ਹਰਿਆਣਾ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਨਿਸ਼ਿਤ ਕਟਾਰੀਆ ਸ਼ਾਮਿਲ ਹੋਏ | ਇਸ ਮੀਟਿੰਗ ਦੀ ਪ੍ਰਧਾਨਗੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਡਾ. ਰਾਜੇਸ਼ ਵੈਦ ਅਤੇ ਸ਼ੇਰ ਪ੍ਰਤਾਪ ਸ਼ੇਰੀ ਨੇ ਕੀਤੀ, ਜਦਕਿ ਪਦਮ ਗੁਪਤਾ ਤੇ ਸਿਰਾਜੁਦੀਨ ਦੁਪੇਦੀ ਨੇ ਸੈਸ਼ਨ ਦਾ ਸੰਚਾਲਨ ਕੀਤਾ | ਇਸ ਮੌਕੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਵੈਦ ਨੇ ਕਿਹਾ ਕਿ ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਆਪਣੇ ਸਿਖਰ 'ਤੇ ਪਹੁੰਚ ਗਈ ਹੈ ਅਤੇ ਆਮ ਲੋਕਾਂ ਦਾ ਜੀਵਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੂੰ 12 ਅਪ੍ਰੈਲ ਨੂੰ ਕਰਨਾਲ ਦੇ ਸ਼ਕਤੀਪੁਰਮ ਪਾਰਟ-2 ਸਥਿਤ ਹਾਕੀ ਸਟੇਡੀਅਮ 'ਚ ਸਨਮਾਨਿਤ ਕੀਤਾ ਜਾਵੇਗਾ | ਇਸ ਦੌਰਾਨ ਉਨ੍ਹਾਂ ਨੇ ਸਾਰੇ ਪਾਰਟੀ ਵਰਕਰਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ | ਹਰਿਆਣਾ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਕਟਾਰੀਆ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਪਾਰਟੀ ਜਾਂ ਸੰਗਠਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਯੁਵਾ ਵਰਕਰ ਜਿੰਨੇ ਮਜ਼ਬੂਤ ਹੋਣਗੇ, ਪਾਰਟੀ ਉਨੀ ਹੀ ਮਜ਼ਬੂਤ ਹੋਵੇਗੀ | ਇਸ ਦੌਰਾਨ ਸ਼ੇਰੀ ਨੇ ਵੱਡੀ ਗਿਣਤੀ ਵਿਚ ਮੀਟਿੰਗ 'ਚ ਸ਼ਾਮਿਲ ਹੋਏ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਤ ਲਾਠਰ, ਸੰਜੇ ਮੇਹਲਾ, ਸਾਬਕਾ ਸਰਪੰਚ ਗੁਲਜ਼ਾਰ ਸਿੰਘ, ਇੰਦਰਪਾਲ ਸਿੰਘ ਵਿਰਕ, ਬਸੰਤ ਰਾਣਾ, ਵਿਨੋਦ ਆਈਚਲਾ, ਦਿਲਬਾਗ ਨੰਬਰਦਾਰ ਬੱਲਾ, ਕਾਂਗਰਸ ਆਗੂ ਐਡਵੋਕੇਟ ਸੋਨੀਆ ਬੋਹਤ, ਯੁਵਾ ਪ੍ਰਧਾਨ ਜਤਿਨ ਬਿੰਦਲ, ਰਾਜੇਸ਼ ਭੁੱਕਲ, ਪ੍ਰਤਾਪ ਜੈ ਸਿੰਘਪੁਰਾ, ਮੰਗਲਵੀਰ ਸਿੰਘ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਾਖ਼ਲ ਪੁਲਿਸ ਵਲੋਂ ਨਾਕਾਬੰਦੀ ਦੌਰਾਨ 6.12 ਗ੍ਰਾਮ ਹੈਰੋਇਨ ਬਰਾਮਦ-ਦੋ ਕਾਬੂ <br/> ਅਗਲੀ ਖ਼ਬਰ ਡੱਬਵਾਲੀ 'ਚ ਐਚਐਸਈਬੀ ਯੂਨੀਅਨ ਦੀ ਮੀਟਿੰਗ, ਕੜਵਾਸਰਾ ਸਨਮਾਨਿਤ- ਦੋ ਮੈਂਬਰ ਜੁੜੇ <br/>
Ad Position 24