08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਡੱਬਵਾਲੀ 'ਚ ਐਚਐਸਈਬੀ ਯੂਨੀਅਨ ਦੀ ਮੀਟਿੰਗ, ਕੜਵਾਸਰਾ ਸਨਮਾਨਿਤ- ਦੋ ਮੈਂਬਰ ਜੁੜੇ <br/>

Ad Position 21
No active advertisement
ਅਜੀਤ ਡੈਸਕ 08-04-2026

ਡੱਬਵਾਲੀ, 7 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਐਚਐਸਈਬੀ ਵਰਕਰਜ਼ ਯੂਨੀਅਨ ਯੂਨਿਟ ਡੱਬਵਾਲੀ ਦੀ ਮੀਟਿੰਗ ਯੂਨਿਟ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਦਕਿ ਸੰਚਾਲਨ ਸਬ ਯੂਨਿਟ ਸਕੱਤਰ ਰਾਜਵੀਰ ਸਿੰਘ ਨੇ ਕੀਤਾ | ਕੇਂਦਰੀ ਕੌਂਸਲ ਵੱਲੋਂ ਸੁਰੇਸ਼ ਕੜਵਾਸਰਾ ਨੂੰ ਉਪ ਮੁੱਖ ਜਥੇਬੰਦਕ ਨਿਯੁਕਤ ਕੀਤੇ ਜਾਣ 'ਤੇ ਡੱਬਵਾਲੀ ਯੂਨਿਟ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ | ਉਪ ਪ੍ਰਧਾਨ ਮਨੋਜ ਸ਼ਰਮਾ ਨੇ ਇਸ ਨਿਯੁਕਤੀ ਨੂੰ ਸੰਗਠਨ ਲਈ ਮਾਣ ਦੀ ਗੱਲ ਦੱਸਿਆ | ਇਸ ਮੌਕੇ ਸੁਖਵਿੰਦਰ ਗੋਦਾਰਾ ਅਤੇ ਪ੍ਰਹਿਲਾਦ ਮਧਾਨੀਆਂ ਨੇ ਐਚਕੇਆਰਐਨ ਯੂਨੀਅਨ ਛੱਡ ਕੇ ਐਚਐਸਈਬੀ ਯੂਨੀਅਨ ਦੀ ਮੈਂਬਰਸ਼ਿਪ ਹਾਸਿਲ ਕੀਤੀ | ਸ੍ਰੀ ਕੜਵਾਸਰਾ ਨੇ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਕਰਮਚਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ | ਯੂਨੀਅਨ ਆਗੂਆਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਵਚਨਬੱਧਤਾ ਦੁਹਰਾਇਆ |

Ad Position 22
No active advertisement
ਪਿਛਲੀ ਖ਼ਬਰ ਸਮਾਜ ਦਾ ਹਰ ਵਰਗ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ : ਰਾਜੇਸ਼ ਵੈਦ ਅਗਲੀ ਖ਼ਬਰ ਅਦਿੱਤਿਆ ਰਾਏ ਕਪੂਰ : ਫਲਾਪ ਫ਼ਿਲਮਾਂ ਦੇ ਬਾਵਜੂਦ ਸ਼ੋਹਰਤ ਬਰਕਰਾਰ
Ad Position 24