08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਗਰ ਨਿਗਮ, ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕਰੇਗੀ ਸੜਕਾਂ ਦੀ ਸਫ਼ਾਈ

Ad Position 21
No active advertisement
ਅਜੀਤ ਡੈਸਕ 08-04-2026
ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ ਸੁਧਾਰਨ ਲਈ ਨਗਰ ਨਿਗਮ ਆਪਣੀਆਂ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਹੈ | ਦਿੱਲੀ ਸਰਕਾਰ ਦੇ ਸਹਿਯੋਗ ਨਾਲ 70 ਮਕੈਨੀਕਲ ਰੋਡ ਸਵੀਪਿੰਗ (ਐਮ.ਆਰ.ਐਸ.) ਰਾਹੀਂ ਸੜਕਾਂ ਤੋਂ ਮਿੱਟੀ-ਘੱਟਾ ਹਟਾਇਆ ਜਾ ਸਕੇਗਾ | ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਡੀਜ਼ਲ ਦੀਆਂ ਗੱਡੀਆਂ ਦੇ ਕਾਰਨ ਹਵਾ ਪ੍ਰਦੂਸ਼ਣ ਨਾ ਹੋਵੇ | ਇਸ ਮੁਹਿੰਮ ਪ੍ਰਤੀ ਐਮ.ਸੀ.ਡੀ. 70 ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਦੀ ਖਰੀਦਦਾਰੀ ਕਰੇਗਾ | ਉਮੀਦ ਕੀਤੀ ਜਾਂਦੀ ਹੈ ਕਿ ਇਹ ਮਸ਼ੀਨਾਂ ਅਕਤੂਬਰ ਦੇ ਮਹੀਨੇ ਵਿਚ ਆ ਜਾਣਗੀਆਂ | ਇਨ੍ਹਾਂ ਮਸ਼ੀਨਾਂ ਨਾਲ ਹੀ 6 ਇਲੈਕਟਿ੍ਕ ਵਾਟਰ ਟੈਂਕਰ, 24 ਇਲੈਕਟਿ੍ਕ ਡਸਟ ਡੰਪਰ ਵੀ ਲਿਆਂਦੇ ਜਾਣਗੇ | ਉਪਰੋਕਤ ਮੁਹਿੰਮ ਪ੍ਰਤੀ ਐਮ.ਸੀ.ਡੀ. ਨੇ ਪੂਰੀ ਯੋਜਨਾ ਤਿਆਰ ਕਰ ਲਈ ਹੈ | ਵਰਨਣਯੋਗ ਹੈ ਕਿ ਨਗਰ ਨਿਗਮ ਅਤੇ ਦਿੱਲੀ ਸਰਕਾਰ ਦੀ ਇੱਛਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਘੱਟ ਕੀਤਾ ਜਾਵੇ ਅਤੇ ਵਿਸ਼ੇਸ਼ ਕਰਕੇ ਸੜਕਾਂ ਦੀ ਸਫ਼ਾਈ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਵੇ | ਨਗਰ ਨਿਗਮ ਦੇ ਉੱਚ ਅਧਿਕਾਰੀ ਅਤੇ ਨਿਗਮ ਪਾਰਸ਼ਦ ਵੀ ਉਪਰੋਕਤ ਕੰਮ ਵਿਚ ਜੁਟ ਗਏ ਹਨ ਅਤੇ ਆਪਣੇ ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਨੂੰ ਦਿਸ਼ਾ-ਨਿਰਦੇਸ਼ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ 102ਵੇਂ ਜਨਮ ਦਿਨ ਮੌਕੇ ਜਥੇ. ਰਛਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਕੀਤਾ ਯਾਦ ਅਗਲੀ ਖ਼ਬਰ ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ : ਖੇਤੀਬਾੜੀ...
Ad Position 24