08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

102ਵੇਂ ਜਨਮ ਦਿਨ ਮੌਕੇ ਜਥੇ. ਰਛਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਕੀਤਾ ਯਾਦ

Ad Position 21
No active advertisement
ਅਜੀਤ ਡੈਸਕ 08-04-2026
ਨਵੀਂ ਦਿੱਲੀ,7 ਅਪ੍ਰੈਲ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਸਾਬਕਾ ਪ੍ਰਧਾਨ ਜਥੇ. ਰਛਪਾਲ ਸਿੰਘ (ਮਰਹੂਮ) ਦੇ 102ਵੇਂ ਜਨਮ ਦਿਨ ਮੌਕੇ ਕਰਵਾਏ ਗਏ ਇੱਕ ਸਾਦੇ ਸਮਾਗਮ ਵਿਚ ਜਥੇ. ਰਛਪਾਲ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਯਾਦ ਕੀਤਾ ਗਿਆ ¢ ਦਲ ਦੇ ਮੌਜੂਦਾ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੀਆਂ ਪੰਥ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕਰਨ ਦੇ ਨਾਲ ਹੀ ਉਨ੍ਹਾਂ ਦੇ ਸਾਫ਼ ਸੁਥਰੇ ਕਿਰਦਾਰ ਤੋਂ ਪ੍ਰੇਰਨਾ ਲੈਣ ਦੀ ਅਪੀਲ ਵੀ ਕੀਤੀ ਗਈ ¢ ਪੰਜਾਬੀ ਸੂਬੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਥੇ. ਰਛਪਾਲ ਸਿੰਘ ਨੇ ਪੰਜਾਬੀ ਸੂਬਾ ਮੋਰਚੇ ਦੀ ਜ਼ਿੰਮੇਵਾਰੀ ਨੂੰ ਇਸ ਬਾਖ਼ੂਬੀ ਨਾਲ ਨਿਭਾਇਆ ਕਿ ਇਸ ਮੋਰਚੇ ਦੀ ਆਵਾਜ਼ ਕੌਮਾਂਤਰੀ ਪੱਧਰ ਤਕ ਪੁੱਜ ਗਈ ਸੀ ¢ ਮਲਸੀਆਂ ਨੇ ਦੱਸਿਆ ਕਿ ਇਸ ਮੋਰਚੇ ਕਾਰਨ ਜਥੇ. ਰਛਪਾਲ ਸਿੰਘ ਨੂੰ ਤਿੰਨ ਸੌ ਤੋਂ ਵੱਧ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਆਪਣੀ ਪੰਥ ਪ੍ਰਤੀ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਣ ਤੋਂ ਕਦੀ ਪਿੱਛੇ ਨਹੀਂ ਹਟੇ ¢ ਇਸ ਮੌਕੇ ਮੌਜੂਦ ਸੰਗਤਾਂ ਤੇ ਸ਼ਖ਼ਸੀਅਤਾਂ ਨੇ ਜਥੇ. ਰਛਪਾਲ ਸਿੰਘ ਦੁਆਰਾ ਪਾਏ ਗਏ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਵੀ ਲਿਆ¢
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਫੁਸਲਾ ਕੇ ਬਦਮਾਸ਼ ਲੈ ਗਏ ਦੋ ਗੈਸ ਸਿਲੰਡਰ ਅਗਲੀ ਖ਼ਬਰ ਨਗਰ ਨਿਗਮ, ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕਰੇਗੀ ਸੜਕਾਂ ਦੀ ਸਫ਼ਾਈ
Ad Position 24