08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰੋਹਿਣੀ ਵਿਚ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 08-04-2026
ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਹਰ ਜ਼ਿਲ੍ਹੇ ਵਿਚ ਲੋਕਾਂ ਨੇ ਡੀ.ਡੀ.ਏ. ਦੀ ਜ਼ਮੀਨ 'ਤੇ ਕਬਜ਼ਾ ਕਰਕੇ ਉਥੇ ਦੁਕਾਨਾਂ, ਘਰ ਅਤੇ ਹੋਰ ਕੰਮ ਧੰਦੇ ਸ਼ੁਰੂ ਕੀਤੇ ਹੋਏ ਹਨ | ਇਸ ਹਰਕਤ ਪ੍ਰਤੀ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ | ਡੀ.ਡੀ.ਏ. (ਦਿੱਲੀ ਡਿਵੈੱਲਪਮੈਂਟ ਅਥਾਰਟੀ) ਹੁਣ ਹਰਕਤ ਵਿਚ ਆ ਗਈ ਹੈ ਅਤੇ ਉਸ ਨੇ ਸਾਰੇ ਇਲਾਕਿਆਂ ਵਿਚ ਲੋਕਾਂ ਦੁਆਰਾ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇਕ ਯੋਜਨਾ ਬਣਾਈ ਹੈ | ਹੁਣ ਸਭ ਤੋਂ ਪਹਿਲਾਂ ਦਿੱਲੀ ਦੇ ਰੋਹਿਣੀ ਜ਼ੋਨ ਵਿਚ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ | ਡੀ.ਡੀ.ਏ. ਦੀ ਇਸ ਮੁਹਿੰਮ ਦਾ ਮੁੱਖ ਤੌਰ 'ਤੇ ਉਦੇਸ਼ ਹੈ ਕਿ ਉਸ ਦੀ ਖ਼ਾਲੀ ਪਈ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਨਾਲ ਹੀ ਭਵਿੱਖ ਵਿਚ ਵੀ ਕੋਈ ਉਸ ਦੀ ਜ਼ਮੀਨ 'ਤੇ ਕਬਜ਼ਾ ਨਾ ਕਰੇ | ਇਸ ਦੇ ਲਈ ਜਲਦੀ ਹੀ ਡੀ.ਡੀ.ਏ. ਤੋੜਫੋੜ ਮੁਹਿੰਮ ਸ਼ੁਰੂ ਕਰ ਰਿਹਾ ਹੈ | ਇਸ ਮੁਹਿੰਮ ਪ੍ਰਤੀ ਆਧੁਨਿਕ ਮਸ਼ੀਨਰੀ, ਉਪਕਰਨ ਵਰਤੇ ਜਾਣਗੇ | ਡੀ.ਡੀ.ਏ. ਕੋਲ ਉਸ ਦੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਪ੍ਰਤੀ ਕਈ ਸ਼ਿਕਾਇਤਾਂ ਵੀ ਆਈਆਂ ਸਨ | ਡੀ.ਡੀ.ਏ. ਦੀ ਜ਼ਮੀਨ 'ਤੇ ਜ਼ਿਆਦਾ ਕਰਕੇ ਝੁੱਗੀਆਂ ਲੋਕਾਂ ਨੇ ਬਣਾ ਲਈਆਂ ਹਨ | ਕਈ ਥਾਂ 'ਤੇ ਕੂੜੇਦਾਨ ਵੀ ਬਣੇ ਹੋਏ ਹਨ, ਜੋ ਜਲਦੀ ਹੀ ਹਟਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਨਿੱਜੀ ਸਕੂਲਾਂ 'ਚ ਦਾਖ਼ਲੇ ਦੇ ਦਸਤਾਵੇਜ਼ਾਂ ਦੀ ਜਾਂਚ 9 ਅਪ੍ਰੈਲ ਤੋਂ ਹੋਵੇਗੀ ਸ਼ੁਰੂ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸ੍ਰੀ ਟੋਕਾ ਸਾਹਿਬ ਵਿਖੇ 14 ਅਪ੍ਰੈਲ ਨੂੰ ਮਨਾਇਆ ਜਾਵੇਗਾ ਖ਼ਾਲਸਾ ਸਾਜਨਾ ਦਿਵਸ
Ad Position 24