ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿਆਲ ਸਿੰਘ ਕਾਲਜ (ਸ਼ਾਮ) ਦਿੱਲੀ ਵਿਖੇ ਕੈਨੇਡਾ ਵਾਸੀ ਨਾਵਲਕਾਰ ਅਨਮੋਲ ਕੌਰ ਨਾਲ ਰੂਬਰੂ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੀ ਸਾਬਕਾ ਮੁਖੀ ਪ੍ਰੋ. ਡਾ. ਜਸਪਾਲ ਕੌਰ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਡਾ. ਪਿ੍ਥਵੀਰਾਜ ਥਾਪਰ ਨੇ ਬਾਖ਼ੂਬੀ ਕੀਤਾ ਅਤੇ ਅਨਮੋਲ ਦੀ ਸਾਹਿਤਕ ਯਾਤਰਾ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਅਨਮੋਲ ਕੌਰ ਕਵਿਤਾ, ਨਾਵਲ, ਕਹਾਣੀ ਦੀ ਰਚਨਾ ਕਰ ਚੁੱਕੀ ਹੈ | ਇਸ ਮੌਕੇ ਅਨਮੋਲ ਕੌਰ ਨੇ ਆਪਣੀਆਂ ਸਾਹਿਤਕ ਰਚਨਾਵਾਂ ਸਾਂਝੀਆਂ ਕੀਤੀਆਂ | ਬਾਅਦ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਉਨ੍ਹਾਂ ਕੋਲੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਉੱਤਰ ਉਨ੍ਹਾਂ ਨੇ ਤਸੱਲੀ ਨਾਲ ਦਿੱਤਾ | ਪ੍ਰੋ. ਜਸਪਾਲ ਕੌਰ ਨੇ ਆਪਣੀਆਂ ਕੀਤੀਆਂ ਟਿੱਪਣੀਆਂ ਵਿਚ ਅਨਮੋਲ ਕੌਰ ਦੀ ਰਚਨਾਕਾਰੀ ਨੂੰ ਇਕ ਮਹਾਨ ਕਾਰਜ ਦੱਸਿਆ ਅਤੇ ਨਾਲ ਹੀ ਉਨ੍ਹਾਂ ਦੀ ਕਲਮ ਪ੍ਰਤੀ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ | ਕਾਲਜ ਦੀ ਪਿ੍ੰਸੀਪਲ ਪ੍ਰੋ. ਭਾਵਨਾ ਪਾਂਡੇ ਨੇ ਅਨਮੋਲ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਹਰਪ੍ਰੀਤ ਸਿੰਘ ਸਹੋਤਾ ਅਤੇ ਉਪਾਸ਼ਨਾ ਨੇ ਪੂਰਾ ਸਹਿਯੋਗ ਦਿੱਤਾ | ਵਰਨਣਯੋਗ ਹੈ ਕਿ ਅਨਮੋਲ ਕੌਰ ਇਕ ਮਨੋਵਿਗਿਆਨਕ ਹੈ, ਜੋ ਕਿ ਕੈਨੇਡਾ ਵਿਖੇ ਪੰਜਾਬੀਆਂ ਦੇ ਮਸਲੇ ਪ੍ਰਤੀ ਸਲਾਹ ਦਿੰਦੀ ਹੈ |