ਕਿਹਾ, ਪਿਛਲੇ ਮਹੀਨਿਆਂ 'ਚ ਕੀਤੀਆਂ ਬੇਲੋੜੀਆਂ ਤੇ ਬੇਹਿਸਾਬੀ ਭਰਤੀਆਂ ਦਾ ਵੇਰਵਾ ਜਨਤਕ ਕੀਤਾ ਜਾਵੇ
ਨਵੀਂ ਦਿੱਲੀ,7 ਅਪ੍ਰੈਲ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਚੋਣਾਂ ਦੀ ਰਾਹ 'ਚ ਅੜਿੱਕੇ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ¢ ਉਨ੍ਹਾਂ ਕਿਹਾ ਕਿ ਹਾਲਾਂਕਿ ਕੋਰਟ ਨੇ 30 ਸਤੰਬਰ 2026 ਤੱਕ ਚੋਣਾਂ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਇਸ ਦੇ ਬਾਵਜੂਦ ਕਮੇਟੀ 'ਤੇ ਕਾਬਜ਼ ਧਿਰ ਚੋਣਾਂ ਲਮਕਾਉਣ ਲਈ ਹਰ ਹੱਥਕੰਡਾ ਵਰਤਣ ਤੋਂ ਗੁਰੇਜ਼ ਨਹੀਂ ਕਰ ਰਹੀ ¢ ਸਰਨਾ ਨੇ ਦਾਅਵਾ ਕੀਤਾ ਕਿ ਪ੍ਰਬੰਧਕਾਂ ਵੱਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਕੋਲੋਂ ਗੁਰਦੁਆਰਾ ਚੋਣ ਡਾਇਰੈਕਟਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਚਿੱਠੀਆਂ ਲਿਖਵਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ ,ਜਿਸ ਵਿਚ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ ¢ ਸਰਨਾ ਨੇ ਕਿਹਾ ਕਿ ਇਹ ਲੋਕ ਜੋ ਮਰਜ਼ੀ ਹੱਥਕੰਡੇ ਵਰਤ ਲੈਣ, ਗੁਰੂ ਅਤੇ ਸੰਗਤਾਂ ਇਨ੍ਹਾਂ ਨੂੰ ਕਦੀ ਨਹੀਂ ਬਖ਼ਸ਼ਣਗੀਆਂ ¢ ਸਰਨਾ ਨੇ ਇਹ ਦਾਅਵਾ ਵੀ ਕੀਤਾ ਕਿ ,ਹਾਲਾਂਕਿ ਪ੍ਰਬੰਧਕਾਂ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਨੇੜਲੇ ਭਵਿੱਖ ਵਿਚ ਚੋਣਾਂ ਹੋ ਹੀ ਜਾਣਗੀਆਂ,ਇਸੇ ਲਈ ਭਿ੍ਸ਼ਟ ਪ੍ਰਬੰਧਕਾਂ ਵੱਲੋਂ ਪਿਛਲੇ ਮਹੀਨਿਆਂ ਵਿਚ ਕਮੇਟੀ ਅਤੇ ਅਦਾਰਿਆਂ ਵਿਚ ਬੇਲੋੜੀਆਂ ਤੇ ਬੇਹਿਸਾਬੀ ਭਰਤੀਆਂ ਕੀਤੀਆਂ ਗਈਆਂ ਹਨ ¢ ਉਨ੍ਹਾਂ ਕਿਹਾ ਕਿ ਜਦ ਇਸ ਭਿ੍ਸ਼ਟ ਟੋਲੇ ਦੀ ਕਾਰਜਸ਼ੈਲੀ ਕਾਰਨ ਦਿੱਲੀ ਕਮੇਟੀ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ ਤਾਂ ਫਿਰ ਹੁਣ ਬੇਲੋੜੀਆਂ ਤੇ ਬੇਹਿਸਾਬੀਆਂ ਭਰਤੀਆਂ ਕਿਉਂ ਕੀਤੀਆਂ ਜਾ ਰਹੀਆਂ ਹਨ¢ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੌਜੂਦਾ ਪ੍ਰਬੰਧਕਾਂ 'ਚ ਗੁਰੂ ਦਾ ਮਾੜਾ ਮੋਟਾ ਵੀ ਡਰ ਭੈਅ ਬਚਿਆ ਹੈ ਤਾਂ ਪਿਛਲੇ ਮਹੀਨੇ ਕੀਤੀਆਂ ਸਾਰੀਆਂ ਭਰਤੀਆਂ ਜਨਤਕ ਕੀਤੀਆਂ ਜਾਣ ¢
ਮੌਜੂਦਾ ਪ੍ਰਬੰਧਕਾਂ ਵਲੋਂ ਗੁਰਦੁਆਰਾ ਚੋਣਾਂ ਦੀ ਰਾਹ 'ਚ ਅੜਿੱਕੇ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ - ਸਰਨਾ
ਅਜੀਤ ਡੈਸਕ
08-04-2026