ਨਵੀਂ ਦਿੱਲੀ,7 ਅਪ੍ਰੈਲ (ਜਗਤਾਰ ਸਿੰਘ)-ਬੇਅਦਬੀਆਂ ਸਬੰਧੀ ਕਾਨੂੰਨ ਬਾਰੇ ਸੱਦੀ ਗਈ ਪੰਥਕ ਇਕੱਤਰਤਾ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਬੁਲਾਏ ਜਾਣ 'ਤੇ ਹੈਰਾਨੀ ਜਤਾਉਂਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ¢ ਸ. ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ,ਸਿੱਖਾਂ ਦੀ ਦੂਜੀ ਸਭ ਤੋਂ ਵੱਡੀ ਸੰਸਥਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬੇਅਦਬੀਆਂ ਬਾਰੇ ਗੰਭੀਰ ਮੁੱਦੇ 'ਤੇ ਸਦੀ ਗਈ ਮੀਟਿੰਗ ਵਿਚ ਦਿੱਲੀ ਕਮੇਟੀ ਨੂੰ ਬੁਲਾਉਣਾ ਮੁਨਾਸਬ ਹੀ ਨਹੀਂ ਸਮਝਿਆ ਗਿਆ ¢ ਉਨ੍ਹਾਂ ਕਿਹਾ ਕਿ ਜੇਕਰ ਸਿੱਖਾਂ ਦੀ ਚੁਣੀ ਹੋਈ ਵੱਡੀ ਸੰਸਥਾ ਨੂੰ ਇਸ ਪੰਥਕ ਇਕੱਤਰਤਾ ਵਿਚ ਨਹੀਂ ਬੁਲਾਇਆ ਗਿਆ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਨੀਅਤ ਵਿਚ ਖੋਟ ਹੈ ¢ ਕਾਲਕਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਕਾਰਜ ਸ਼੍ਰੋਮਣੀ ਅਕਾਲੀ ਦਲ ਤੋਂ ਕੰਟਰੋਲ ਹੁੰਦੇ ਹਨ ਅਤੇ ਅਕਾਲੀ ਦਲ ਨਹੀਂ ਚਾਹੁੰਦਾ ਕਿ ਕੋਈ ਅਜਿਹਾ ਕਾਨੂੰਨ ਬਣੇ ,ਜਿਸ ਨਾਲ ਉਨ੍ਹਾਂ ਦੀ ਸਰਕਾਰ ਵੇਲੇ ਦੇ ਪੋਤੜੇ ਫਰੋਲੇ ਜਾਣ ¢ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜੋ ਬੇਅਦਬੀਆਂ ਹੋਈਆਂ ਸੀ,ਲੋਕ ਉਨ੍ਹਾਂ ਦੇ ਵੇਰਵੇ ਦੇ ਕੇ ਹਾਲੇ ਤੱਕ ਸਵਾਲ ਪੁੱਛਦੇ ਹਨ¢ ਉਨ੍ਹਾਂ ਕਿਹਾ ਬੇਅਦਬੀ ਦਾ ਦਰਦ ਹਰ ਸਿੱਖ ਨੂੰ ਹੁੰਦਾ ਹੈ,ਪਰ ਇਹ ਲੋਕ ਅਜਿਹੇ ਗੰਭੀਰ ਮੁੱਦਿਆਂ ਬਾਰੇ ਆਪਣਾ 'ਏਕਾਧਿਕਾਰ' ਬਣਾਏ ਰੱਖਣਾ ਚਾਹੁੰਦੇ ਹਨ,ਜਿਸ ਨੂੰ ਸੰਗਤਾਂ ਵੀ ਬਰਦਾਸ਼ਤ ਨਹੀਂ ਕਰਨਗੀਆਂ ¢