ਪਿੰਡ ਫੱਗੂ 'ਚ ਅੱਗ ਲੱਗਣ ਨਾਲ ਡੇਢ ਏਕੜ ਕਣਕ ਦੀ ਫ਼ਸਲ ਸੜ ਕੇ ਹੋਈ ਰਾਖ
ਅਜੀਤ ਡੈਸਕ
08-04-2026
ਇਸ ਖੇਤ ਦੇ ਨੇੜੇ ਹੀ ਇੱਕ ਪੈਟਰੋਲ ਪੰਪ ਸੀ | ਕਿਸਾਨ ਅੱਗ ਲੱਗਣ ਦਾ ਕਾਰਨ ਨੇੜੇ ਦੀ ਫੈਕਟਰੀ ਰੋਡ 'ਤੇ ਹਾਈ-ਵੋਲਟੇਜ ਕੇਬਲ ਜੁਆਇੰਟ ਤੋਂ ਨਿਕਲੀ ਚੰਗਿਆੜੀ ਦੱਸ ਰਹੇ ਹਨ | ਪ੍ਰਭਾਵਿਤ ਕਿਸਾਨ ਲਾਭ ਸਿੰਘ ਵਾਸੀ ਫੱਗੂ ਨੇ ਜਸ਼ਨਪ੍ਰੀਤ ਸਿੰਘ, ਜਲੰਧਰ ਸਿੰਘ ਚੇਅਰਮੈਨ, ਬੂਟਾ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਸਿੰਘ, ਕੌਰ ਸਿੰਘ, ਗੋਰਾ ਸਿੰਘ ਆਦਿ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੋਂ ਫਸਲ ਸੜਨ ਨਾਲ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਇਸ ਦੇ ਨਾਲ ਹੀ ਸੀਜ਼ਨ ਦੌਰਾਨ ਕੁਝ ਦਿਨਾਂ ਲਈ ਫੱਗੂ ਜਾਂ ਕੁਰੰਗਾਵਾਲੀ ਚੌਰਾਹੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਨੂੰ ਅਸਥਾਈ ਤੌਰ 'ਤੇ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਤਾਂ ਅਚਾਨਕ ਅੱਗ ਲੱਗਣ ਦੀ ਸਥਿਤੀ ਵਿੱਚ ਫਾਇਰ ਬਿ੍ਗੇਡ ਦੀ ਗੱਡੀ ਆਲੇ ਦੁਆਲੇ ਦੇ ਖੇਤਰ ਵਿੱਚ ਫਸਲਾਂ ਨੂੰ ਤੁਰੰਤ ਨੁਕਸਾਨ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕੇ | ਕਿਸਾਨਾਂ ਨੇ ਕਿਹਾ ਕਿ ਸ਼ਹਿਰਾਂ ਤੋਂ ਪਿੰਡਾਂ ਤੱਕ ਫਾਇਰ ਬਿ੍ਗੇਡ ਦੀਆਂ ਗੱਡੀਆਂ ਪਹੁੰਚਣ ਵਿੱਚ ਸਮਾਂ ਲੱਗਦਾ ਹੈ, ਜਿਸ ਕਾਰਨ ਬਹੁਤ ਨੁਕਸਾਨ ਹੁੰਦਾ ਹੈ | ਜੇਕਰ ਸੀਜ਼ਨ ਦੌਰਾਨ ਇੱਥੇ ਗੱਡੀ ਉਪਲਬਧ ਕਰਵਾਈ ਜਾਵੇ ਤਾਂ ਲੋੜ ਪੈਣ 'ਤੇ ਗੱਡੀ ਸਮੇਂ ਸਿਰ ਪਹੁੰਚ ਜਾਵੇਗੀ ਅਤੇ ਅੱਗ ਬੁਝਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ |