08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬੇਅਦਬੀ ਕਾਨੂੰਨ ਸੰਬੰਧੀ ਸਰਕਾਰ ਦੇ ਮਨਮਰਜ਼ੀ ਦੇ ਫ਼ੈਸਲੇ ਸਿੱਖ ਪੰਥ ਨੂੰ ਨਹੀਂ ਹੋਣਗੇ 'ਪ੍ਰਵਾਨ'-ਪਰਮਜੀਤ ਸਿੰਘ 'ਵੀਰਜੀ'

Ad Position 21
No active advertisement
ਅਜੀਤ ਡੈਸਕ 09-04-2026
ਨਵੀਂ ਦਿੱਲੀ,8ਅਪ੍ਰੈਲ(ਜਗਤਾਰ ਸਿੰਘ)-ਗੁਰਬਾਣੀ ਰਿਸਰਚ ਫਾਊਾਡੇਸ਼ਨ ਦੇ ਮੁਖੀ ਪਰਮਜੀਤ ਸਿੰਘ 'ਵੀਰਜੀ' ਨੇ ਬੇਅਦਬੀਆਂ ਸਬੰਧੀ ਕਾਨੂੰਨ ਬਣਾਏ ਦੇ ਮਾਮਲੇ 'ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਪਾਵਨ ਸਰੂਪ ਬੇਅਦਬੀ ਦੇ ਮਾਮਲੇ ਕੌਮ ਲਈ ਅਤਿ ਗੰਭੀਰ ਅਤੇ ਚਿੰਤਾਮਈ ਹਨ, ਜਿਸ ਪ੍ਰਤੀ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਹੈ ਪਰ ਇਹ ਸਰਕਾਰੀ ਪੱਧਰ 'ਤੇ ਮਨਮਰਜ਼ੀ ਨਾਲ ਬਣਾਏ ਜਾਣ ਵਾਲੇ ਕਾਨੂੰਨ ਦੁਆਰਾ ਸੰਭਵ ਨਹੀਂ ਹੋ ਸਕਦਾ ¢ ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਤੇ ਖ਼ਾਸਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੇ ਮਾਮਲਿਆਂ ਸਬੰਧੀ ਕੋਈ ਵੀ ਕਾਨੂੰਨ ਬਣਾਉਣ ਜਾਂ ਫ਼ੈਸਲਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੀ ਰਾਇ ਜ਼ਰੂਰ ਲਈ ਜਾਵੇ ¢ ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਆਪਣੀ ਮਨਮਰਜ਼ੀ ਨਾਲ ਸਿੱਖ ਮਸਲਿਆਂ ਸੰਬੰਧੀ ਫ਼ੈਸਲੇ ਕਰਨਗੀਆਂ ਤਾਂ ਉਹ ਸਿੱਖ ਪੰਥ ਨੂੰ ਪ੍ਰਵਾਨ ਨਹੀਂ ਹੋਣਗੇ ¢ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਪੰਥਕ ਇਕੱਤਰਤਾ ਵੀ ਸੱਦੀ ਗਈ ਸੀ,ਜਿਸ ਵਿਚ ਸਰਬਸੰਮਤੀ ਨਾਲ ਕਈ ਮਤੇ ਵੀ ਪਾਸ ਕੀਤੇ ਗਏ ,ਜਿਸ ਵਿਚ ਹੋਰਾਂ ਤੋਂ ਇਲਾਵਾ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਇਆ ਜਾਣ ਵਾਲਾ ਕਾਨੂੰਨ ਕੇਵਲ ਇਕ ਸਿਆਸੀ ਟੂਲ ਨਹੀਂ ਹੋਣਾ ਚਾਹੀਦਾ ¢ ਉਨ੍ਹਾਂ ਕਿਹਾ ਕਿ ਸਾਰਾ ਸਿੱਖ ਜਗਤ ਚਾਹੁੰਦਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ 'ਤੇ ਤੁਰੰਤ ਰੋਕ ਲੱਗੇ ਪਰ ਨਵੇਂ ਬਣਨ ਵਾਲੇ ਕਾਨੂੰਨ ਵਿਚੋਂ ਪੰਥਕ ਵਿਚਾਰ ਤੇ ਸੁਝਾਅ ਮਨਫ਼ੀ ਨਹੀਂ ਹੋਣੇ ਚਾਹੀਦੇ¢
Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਾਨੂੰਨ ਸੰਬੰਧੀ ਸਰਕਾਰ ਦੇ ਮਨਮਰਜ਼ੀ ਦੇ ਫ਼ੈਸਲੇ ਸਿੱਖ ਪੰਥ ਨੂੰ ਨਹੀਂ ਹੋਣਗੇ 'ਪ੍ਰਵਾਨ'-ਪਰਮਜੀਤ ਸਿੰਘ 'ਵੀਰਜ... ਅਗਲੀ ਖ਼ਬਰ ਪੁਲਿਸ ਨੇ ਇਕ ਵਿਅਕਤੀ ਨੂੰ ਆਟੋਮੈਟਿਕ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਕਾਬੂ <br/>
Ad Position 24