10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਟਰੈਕਟਰ-ਟਰਾਲੀ ਛੱਡ ਗੱਡੇ 'ਤੇ ਕਣਕ ਲੱਦ ਕੇ ਮੰਡੀ ਪਹੁੰਚਿਆ ਕਿਸਾਨ ਅਨੋਖੇ ਢੰਗ ਨਾਲ ਕੀਤਾ ਵਿਰੋਧ

Ad Position 21
No active advertisement
ਅਜੀਤ ਡੈਸਕ 10-04-2026
ਟੋਹਾਣਾ, 9 ਅਪ੍ਰੈਲ (ਮਨਜੀਤ ਸਿੰਘ) - ਨਵੀਂ ਅਨਾਜ ਮੰਡੀ ਜੁਲਾਨਾ ਵਿੱਚ ਵੀਰਵਾਰ ਨੂੰ ਇੱਕ ਕਿਸਾਨ ਵੱਲੋਂ ਅਨੋਖੇ ਅੰਦਾਜ਼ ਵਿੱਚ ਮੰਡੀਆਂ ਵਿੱਚ ਲਾਗੂ ਕੀਤੀਆਂ ਸਰਕਾਰੀ ਨੀਤੀਆਂ ਪ੍ਰਤੀ ਵਿਰੋਧ ਪ੍ਰਗਟ ਕੀਤਾ ਗਿਆ | ਜੁਲਾਨਾ ਨੇੜਲੇ ਗਤੌਲੀ ਪਿੰਡ ਦਾ ਕਿਸਾਨ ਨਰੇਸ਼ ਢਾਂਡਾ ਆਪਣੀ ਕਣਕ ਬੋਰੀਆਂ ਵਿੱਚ ਭਰ ਕੇ ਟਰੈਕਟਰ-ਟਰਾਲੀ ਦੀ ਬਜਾਏ ਗੱਡੇ 'ਤੇ ਲੱਦ ਕੇ ਢੋਲ ਢਮੱਕੇ ਨਾਲ ਮੰਡੀ ਪਹੁੰਚ ਗਿਆ | ਖ਼ਾਸ ਗੱਲ ਇਹ ਰਹੀ ਕਿ ਗੱਡੇ ਦੇ ਮੂਹਰੇ ਇੱਕ ਬੰਦਾ ਢੋਲ ਵਜਾਉਂਦਾ ਹੋਇਆ ਚੱਲ ਰਿਹਾ ਸੀ, ਜਿਸ ਕਰਕੇ ਇਹ ਦਿ੍ਸ਼ ਮੰਡੀ ਵਿੱਚ ਖਿੱਚ ਦਾ ਕੇਂਦਰ ਬਣ ਗਿਆ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ | ਮੰਡੀ ਪਹੁੰਚਣ 'ਤੇ ਕਿਸਾਨ ਨਰੇਸ਼ ਢਾਂਡਾ ਨੂੰ ਬਿਨਾਂ ਕਿਸੇ ਦਿੱਕਤ ਦੇ ਗੇਟ ਪਾਸ ਜਾਰੀ ਕਰ ਦਿੱਤਾ ਗਿਆ | ਇਸ ਦੌਰਾਨ ਕਿਸਾਨ ਨੇ ਸਰਕਾਰ ਦੀਆਂ ਨੀਤੀਆਂ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਆਏ ਦਿਨ ਸਰਕਾਰ ਵੱਲੋਂ ਨਵੇਂ-ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਟਰੈਕਟਰਾਂ 'ਤੇ ਨੰਬਰ ਪਲੇਟ ਲਾਜ਼ਮੀ ਕਰਨਾ ਅਤੇ ਬਾਇਓਮੈਟਿ੍ਕ ਪ੍ਰਣਾਲੀ ਲਾਗੂ ਕਰਨਾ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ | ਕਈ ਵਾਰ ਛੋਟੇ ਕਿਸਾਨਾਂ ਕੋਲ ਲੋੜੀਂਦੇ ਦਸਤਾਵੇਜ਼ ਜਾਂ ਤਕਨੀਕੀ ਸਹੂਲਤਾਂ ਨਹੀਂ ਹੁੰਦੀਆਂ, ਜਿਸ ਨਾਲ ਮੰਡੀ ਵਿੱਚ ਫ਼ਸਲ ਵੇਚਣ ਵਿੱਚ ਰੁਕਾਵਟਾਂ ਆਉਂਦੀਆਂ ਹਨ | ਗੱਡੇ 'ਤੇ ਕਣਕ ਲੱਦ ਕੇ ਮੰਡੀ ਪਹੁੰਚੇ ਕਿਸਾਨ ਨਰੇਸ਼ ਢਾਂਡਾ ਨੇ ਕਿਹਾ ਕਿ ਇਸ ਵਿਰੋਧ ਰਾਹੀਂ ਉਹ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੁਰਾਣੇ ਤਰੀਕਿਆਂ ਨਾਲ ਵੀ ਕਿਸਾਨ ਆਪਣਾ ਕੰਮ ਆਸਾਨੀ ਨਾਲ ਕਰ ਸਕਦਾ ਹੈ | ਮੰਡੀ ਵਿੱਚ ਮੌਜੂਦ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਗੱਡੇ 'ਤੇ ਫ਼ਸਲ ਲਿਆਉਣ ਵਾਲੇ ਕਿਸਾਨਾਂ ਨੂੰ ਗੇਟ ਪਾਸ ਦੇਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ, ਕਿਉਂਕਿ ਬੈਲ-ਗੱਡੀ 'ਤੇ ਨੰਬਰ ਪਲੇਟ ਜ਼ਰੂਰੀ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਕਣਕ ਵੇਚਣ ਲਈ ਨਵੇਂ ਨਿਯਮਾਂ ਦੇ ਖ਼ਿਲਾਫ਼ ਚੱਕਾ ਜਾਮ ਲਈ ਪਿੰਡਾਂ 'ਚ ਕਿਸਾਨ ਹੋਏ ਲਾਮਬੰਦ ਅਗਲੀ ਖ਼ਬਰ ਮਿਊਾਸੀਪਲ ਵਰਕਰਜ਼ ਫੈੱਡਰੇਸ਼ਨ ਵਲੋਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ
Ad Position 24