09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ-ਅਰਵਿੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 10-04-2026
ਜਲੰਧਰ, 9 ਅਪ੍ਰੈਲ (ਜਸਪਾਲ ਸਿੰਘ)-ਹਾੜੀ ਮੰਡੀਕਰਨ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਕਣਕ ਦੀ ਖਰੀਦ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਸੰਗਠਿਤ ਤੇ ਕਿਸਾਨ-ਪੱਖੀ ਬਣਾਉਣ ਲਈ ਠੋਸ ਕਦਮ ਚੁੱਕੇ ਹਨ | ਇਸ ਸੰਬੰਧੀ ਜਾਣਕਾਰੀ ਨਵੀਂ ਅਨਾਜ ਮੰਡੀ ਵਿਖੇ ਇਕ ਸਮੀਖਿਆ ਮੀਟਿੰਗ 'ਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀ ਨਰਿੰਦਰ ਸਿੰਘ, ਜ਼ਿਲ੍ਹਾ ਮੰਡੀ ਅਫਸਰ (ਡੀ. ਐਮ. ਓ.) ਅਰਵਿੰਦਰ ਸਿੰਘ ਸਾਹੀ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਤੇ ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰਾਂ ਤੇ ਖਰੀਦ ਏਜੰਸੀ ਪ੍ਰਬੰਧਕਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤੇ ਖਰੀਦ ਪ੍ਰਕਿਰਿਆ ਸਮੇਂ ਸਿਰ ਕੀਤੀ ਜਾਵੇ | ਸ੍ਰੀ ਅਰਵਿੰਦਰ ਸਿੰਘ, ਗੁਰਪਾਲ ਸਿੰਘ ਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਸਰਕਾਰੀ ਕਣਕ ਦੀ ਖਰੀਦ 1 ਅਪ੍ਰੈਲ, 2026 ਨੂੰ ਹਾੜੀ ਮੰਡੀਕਰਨ ਸੀਜ਼ਨ ਤਹਿਤ 2,585 ਪ੍ਰਤੀ ਕੁਇੰਟਲ (ਪਿਛਲੇ ਸਾਲ ਨਾਲੋਂ 160 ਵੱਧ) ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਸ਼ੁਰੂ ਹੋਈ ਹੈ ਤੇ ਰਾਜ ਸਰਕਾਰ ਨੇ 13.2 ਮਿਲੀਅਨ ਮੀਟਰਿਕ ਟਨ ਖਰੀਦ ਦਾ ਟੀਚਾ ਰੱਖਿਆ ਹੈ, ਜਿਸ ਲਈ 1,897 ਤੋਂ ਵੱਧ ਮੰਡੀਆਂ ਤੇ 266 ਅਸਥਾਈ ਯਾਰਡ ਸੂਚਿਤ ਕੀਤੇ ਗਏ ਹਨ | ਕਿਸਾਨਾਂ ਨੂੰ 24 ਘੰਟੇ ਭੁਗਤਾਨ ਅਤੇ ਸੁਚਾਰੂ ਲਿਫਟਿੰਗ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਨਵੀਂ ਦਾਣਾ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰੀ ਲਾਲ ਰਾਜਪਾਲ, ਹਰਜੀਤ ਸਿੰਘ ਕਾਲੜਾ, ਅਮਰਜੀਤ ਸਿੰਘ ਕਾਲਾ, ਜੋਗਿੰਦਰ ਸਿੰਘ, ਮਨਜੀਤ ਸਿੰਘ ਖੁਰਾਣਾ, ਗੁਰਵਿੰਦਰ ਸਿੰਘ ਮੰਨਾ, ਬੰਟੀ ਬੱਤਰਾ, ਵਿਨੋਦ ਨਾਰੰਗ, ਰਵਿੰਦਰ ਸਿੰਘ, ਸੁਰਜੀਤ ਸਿੰਘ ਲਵਲੀ, ਖੈਰਤੀ ਲਾਲ, ਪਿ੍ਤਪਾਲ ਸਿੰਘ ਚਾਵਲਾ, ਰਿੰਕੂ ਬਾਹਰੀ ਅਤੇ ਨੀਰਜ ਬਾਹਰੀ ਨੂੰ ਵੀ ਕਿਸਾਨਾਂ ਦੀ ਸਹੂਲਤ ਦਾ ਧਿਆਨ ਰੱਖਣ ਲਈ ਕਿਹਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੰਤਰੀ ਦੇ ਫ਼ੈਸਲਿਆਂ ਨਾਲ ਸਨਅਤਾਂ ਹੋਣਗੀਆਂ ਪ੍ਰਫੁਲਿਤ-ਗੁਰਚਰਨ ਸਿੰਘ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰਾਂ ਨੂੰ 5 ਕਿੱਲੋ ਵਾਲੇ ਸਿਲੰਡਰ ਉਪਲਬਧ ਕਰਵਾਏ
Ad Position 24