29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਕੈਂਪ ਦਾ ਸੀ. ਬੀ. ਐਸ. ਈ. ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਯਮੁਨਾਨਗਰ, 16 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਕੈਂਪ ਯਮੁਨਾਨਗਰ ਦਾ ਸੀ. ਬੀ. ਐਸ. ਈ. ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਨਤੀਜੇ ਦੌਰਾਨ ਰੂਪਮ ਨੇ 92.2 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਪਹਿਲਾ, ਦਿਵਿਆ ਸ਼ਰਮਾ ਨੇ 91.2 ਫ਼ੀਸਦੀ ਅੰਕ ਹਾਸਿਲ ਕਰਕੇ ਦੂਜਾ ਅਤੇ ਰੂਹਾਨੀ ਤੇ ਅਸ਼ਵਿਨ ਵਰਮਾ ਨੇ 88.8 ਫ਼ੀਸਦੀ ਅੰਕ ਹਾਸਿਲ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਰੂਪਮ ਨੇ ਅੰਗਰੇਜ਼ੀ 'ਚ 95 ਅੰਕ, ਹਿੰਦੀ 'ਚ 94 ਅੰਕ ਅਤੇ ਕੰਪਿਊਟਰ ਸਾਇੰਸ 'ਚ 95 ਅੰਕ ਪ੍ਰਾਪਤ ਕੀਤੇ ਹਨ, ਜਦਕਿ ਦਿਵਿਆ ਸ਼ਰਮਾ ਨੇ ਅੰਗਰੇਜ਼ੀ 'ਚ 96 ਅੰਕ, ਹਿੰਦੀ 'ਚ 92 ਅੰਕ, ਸਮਾਜਿਕ ਅਧਿਐਨ 'ਚ 93 ਅੰਕ ਅਤੇ ਕੰਪਿਊਟਰ ਸਾਇੰਸ 'ਚ 98 ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਅਸ਼ਵਿਨ ਵਰਮਾ ਨੇ ਹਿੰਦੀ 'ਚ 90 ਅੰਕ ਅਤੇ ਕੰਪਿਊਟਰ ਸਾਇੰਸ 'ਚ 96 ਅੰਕ ਪ੍ਰਾਪਤ ਕੀਤੇ ਹਨ, ਜਦਕਿ ਸਾਕਸ਼ੀ ਗੌਤਮ ਨੇ ਵਿਗਿਆਨ 'ਚ 88 ਅੰਕ ਪ੍ਰਾਪਤ ਕੀਤੇ ਹਨ | ਵਿਦਿਆਰਥੀਆਂ ਦੀ ਇਸ ਸਫ਼ਲਤਾ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਾਸ ਕੰਬੋਜ ਤੇ ਮੇਘਾ ਕੰਬੋਜ ਸਮੇਤ ਪਿ੍ੰ. ਪੂਜਾ ਬਖਸ਼ੀ ਨੇ ਬੱਚਿਆਂ ਦੇ ਗਲਾਂ 'ਚ ਹਾਰ ਪਾ ਕੇ ਅਤੇ ਮਠਿਆਈਆਂ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ | ਇਸੇ ਦੌਰਾਨ ਸਕੂਲ ਦੇ ਸਮੁੱਚੇ ਸਟਾਫ਼ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਨੇ 'ਫਸਟ ਏਡ ਅਤੇ ਆਫ਼ਤ ਪ੍ਰਬੰਧਨ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਮਾਧਾਨ ਕੈਂਪ 'ਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰੋ-ਡੀ.ਸੀ.
Ad Position 24