19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੌ. ਦੇਵੀ ਲਾਲ ਯੂਨੀਵਰਸਿਟੀ 'ਚ ਕਰਵਾਇਆ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ

Ad Position 21
No active advertisement
ਅਜੀਤ ਡੈਸਕ 20-04-2026
ਸਿਰਸਾ, 19 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ.(ਡਾ.) ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰਿਆਣਾ ਕੇਂਦਰੀ ਲੇਖਕ ਸਭਾ ਦੇ ਸਹਿਯੋਗ ਨਾਲ 'ਪੰਜਾਬੀ ਸਾਹਿਤ ਦੇ ਨਵੇਂ ਰੁਝਾਨ' 'ਤੇ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ | ਜਿਸ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਵਿਜੈ ਕੁਮਾਰ ਨੇ ਸ਼ਿਰਕਤ ਕੀਤੀ | ਇਸ ਦੀ ਪ੍ਰਧਾਨਗੀ ਡਾ. ਨਰਿੰਦਰ ਸਿੰਘ ਵਿਰਕ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਨਿੰਦਰ ਘੁਗਿਆਣਵੀ ਸਨ , ਕੁੰਜੀਗਤ ਭਾਸ਼ਣ ਡਾ. ਸੁਦਰਸ਼ਨ ਗਾਸੋ ਸਵਾਗਤੀ ਸ਼ਬਦ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੌਰ ਅਤੇ ਧੰਨਵਾਦੀ ਪ੍ਰੋ. ਗੁਰਸਾਹਿਬ ਸਿੰਘ ਦੁਆਰਾ ਕਹੇ ਗਏ | ਇਸ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਅਤੇ ਵਿਦਵਾਨਾਂ ਦੁਆਰਾ ਸ਼ਮ੍ਹਾ ਰੋਸ਼ਨ ਕਰਕੇ ਕੀਤੀ ਗਈ ਅਤੇ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਆਏ ਹੋਏ ਮਹਿਮਾਨਾਂ ਦਾ ਗੁਲਦਸ਼ਤੇ ਭੇਂਟ ਕਰਕੇ ਸਵਾਗਤ ਕੀਤਾ | ਇਸ ਤੋਂ ਬਾਅਦ ਪ੍ਰੋ. ਰਣਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਮੁੱਖ ਮਹਿਮਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੈ ਕੁਮਾਰ ਨੇ ਪੰਜਾਬੀ ਵਿਭਾਗ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ | ਉਹਨਾਂ ਨੇ ਆਪਣੀ ਲਿਖੀ ਕਵਿਤਾ ਵੀ ਸਰੋਤਿਆ ਦੇ ਰੁ-ਬਰੂ ਕੀਤੀ | ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸੁਦਰਸ਼ਨ ਗਾਸੋ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਣਾ ਉਹਨਾਂ ਦਾ ਮੁੱਖ ਮਕਸਦ ਹੈ | ਇਸ ਤੋਂ ਬਾਅਦ ਵਿਸ਼ੇਸ਼ ਮਹਿਮਾਨ ਵਜੋਂ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਲੇਖਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ | ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਨਰਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਾਹਿਤ ਦਾ ਮਕਸਦ ਮਾਨਵ ਨੂੰ ਉੱਤਮ ਬਣਾਉਣਾ ਹੈ ਅਤੇ ਕੁਦਰਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ | ਇਸ ਸੈਸ਼ਨ ਦੇ ਅਖੀਰ ਵਿੱਚ ਪ੍ਰੋ. ਗੁਰਸਾਹਿਬ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸੈਸ਼ਨ ਦਾ ਮੰਚ ਸੰਚਾਲਨ ਡਾ. ਚਰਨਜੀਤ ਕੌਰ ਦੁਆਰਾ ਕੀਤਾ ਗਿਆ | ਸੈਮੀਨਾਰ ਦੇ ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਸਿਮਰਨ ਸਿੰਘ ਰੰਧਾਵਾ ਨੇ ਕੀਤੀ | ਇਸ ਸੈਸ਼ਨ 'ਚ ਵਿਸ਼ੇਸ਼ ਮਹਿਮਾਨ ਵਜੋਂ ਰਜਿਸਟਰਾਰ ਸੁਨੀਲ ਕੁਮਾਰ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਡਾ. ਹਰਵਿੰਦਰ ਸਿੰਘ ਸਿਰਸਾ ਨੇ ਸਾਹਿਤ ਲਿਖਾਰੀਆਂ ਦੇ ਜਾਗਰੂਕ ਹੋਣ ਦਾ ਸੱਦਾ ਦਿਤਾ ਅਤੇ ਡਾ. ਜੋਗਿੰਦਰ ਸਿੰਘ ਨੇ ਧੰਨਵਾਦ ਕੀਤਾ | ਇਸ ਸ਼ੈਸਨ ਵਿੱਚ ਹਰਿਆਣਾ ਦੇ ਸਾਹਿਤਕਾਰਾਂ ਵੱਲੋਂ ਰਚਿਤ ਸਾਹਿਤ 'ਤੇ ਚਾਰ ਖੋਜ-ਪੱਤਰ ਪੇਸ਼ ਕੀਤੇ ਗਏ | ਡਾ. ਸਤਪ੍ਰੀਤ ਸਿੰਘ ਕੇਂਦਰੀ ਯੂਨੀਵਰਸਿਟੀ ਬਠਿੰਡਾ, ਡਾ. ਕੁਲਦੀਪ ਸਿੰਘ ਸਰਕਾਰੀ ਕਾਲਜ ਸਾਦੁਲ ਸ਼ਹਿਰ ਰਾਜਸਥਾਨ, ਡਾ. ਗੁਰਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪ੍ਰੋ. ਸਰਵਜੀਤ ਸਿੰਘ ਸਰਕਾਰੀ ਕੰਨਿਆ ਕਾਲਜ ਰਤੀਆ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਇਸ ਇੱਕ-ਰੋਜਾ ਰਾਸ਼ਟਰੀ ਸੈਮੀਨਾਰ ਦੇ ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪਿ੍ੰ. ਬੂਟਾ ਸਿੰਘ ਵਿਰਕ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਸ਼ੀਲ ਕੁਮਾਰ (ਡੀਨ ਆਕਾਦਮਿਕ) ਨੇ ਸ਼ਿਰਕਤ ਕੀਤੀ | ਇਸ ਸੈਸ਼ਨ ਵਿੱਚ ਪ੍ਰੋ. ਰੋਹਿਤ ਕੁਮਾਰ, ਪ੍ਰੋ. ਰਾਜਵਿੰਦਰ ਕੌਰ, ਡਾ. ਸੁਰਿੰਦਰਪਾਲ ਅਤੇ ਡਾ. ਸਿਕੰਦਰ ਸਿੰਘ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪਿ੍ੰ. ਬੂਟਾ ਸਿੰਘ ਨੇ ਸਾਰੇ ਖੋਜ-ਪੱਤਰਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬੀ ਸਾਹਿਤ ਦੇ ਨਵੇਂ ਰੁਝਾਨਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਧੰਨਵਾਦ ਪ੍ਰੋ. ਮਨਪ੍ਰੀਤ ਸਿੰਘ ਦੁਆਰਾ ਕੀਤਾ ਗਿਆ | ਸੈਮੀਨਾਰ ਦੌਰਾਨ ਮਾਸਟਰ ਸੁਰਿੰਦਰ ਸਾਥੀ, ਪਿ੍ੰਸੀਪਲ ਬਲਦੇਵ ਸਿੰਘ, ਸੁਖਰਾਜ ਸਿੰਘ ਰਿਟਾ. ਤਹਿਸੀਲਦਾਰ, ਡਾ. ਬਲਬੀਰ ਸਿੰਘ, ਬਹਾਦਰ ਸਿੰਘ, ਗੁਰਦਾਸ ਸੋਨੀ, ਮਾਸਟਰ ਬਲਬੀਰ ਸਿੰਘ ਰਾਣੀਆਂ, ਸ਼ਿਵ ਕੁਮਾਰ, ਰਮਨਦੀਪ ਕੌਰ ਆਦਿ ਮੌਜੂਦ ਸਨ | ਇਸ ਸੈਮੀਨਾਰ ਦੇ ਅਖੀਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ 'ਤੇ ਪ੍ਰੋ. ਸੇਵਾ ਸਿੰਘ ਬਾਜਵਾ, ਡਾ. ਦਵਿੰਦਰ ਬੀਬੀਪੁਰੀਆ, ਛਿੰਦਰ ਕੌਰ ਸਿਰਸਾ, ਸੁਰਜੀਤ ਸਿਰੜੀ, ਗੁਰਚਰਨ ਸਿੰਘ ਜੋਗੀ, ਹਰਗੋਬਿੰਦ ਸਿੰਘ ਦੇਸੂ, ਕੁਲਵਿੰਦਰ ਪਾਲਣਾ, ਡਾ. ਸਿੰਕਦਰ ਸਿੰਘ, ਡਾ. ਬਲਵਾਨ ਅÏਜਲਾ ਅਤੇ ਭੁਪਿੰਦਰ ਪੰਨੀਵਾਲੀਆ ਦੁਆਰਾ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਅੰਤ ਵਿੱਚ ਸੈਮੀਨਾਰ ਦੀ ਰਿਪੋਰਟ ਡਾ. ਬੀਰਬਲ ਸਿੰਘ ਨੇ ਪੇਸ਼ ਕੀਤੀ ਅਤੇ ਸਾਰੇ ਮਹਿਮਾਨਾਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਪ੍ਰੋ. ਗੁਰਸਾਹਿਬ ਸਿੰਘ ਦੁਆਰਾ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੰਡੀ ਮਜ਼ਦੂਰਾਂ ਨੇ ਮਜ਼ਦੂਰੀ ਵਧਾਉਣ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀ.ਆਈ.ਏ. ਟੋਹਾਣਾ ਨੇ ਆਈ.ਪੀ.ਐਲ. ਮੈਚਾਂ 'ਤੇ ਆਨਲਾਈਨ ਸੱਟਾ ਲਗਾਉਣ ਵਾਲੇ ਦੋ ਮੁਲਜ਼ਮ ਕੀਤੇ ਗਿ੍ਫ਼ਤਾਰ
Ad Position 24