20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀ ਧਿਰਾਂ 'ਤੇ ਕੀਤਾ ਹਮਲਾ ਕਿਹਾ,ਕਾਂਗਰਸ ਨੂੰ ਲੋਕ-ਸਭਾ ਵਿਚ ਸਿਰਫ਼ ਗਾਂਧੀ ਪਰਿਵਾਰ ਦੀਆਂ ਮਹਿਲਾਵਾਂ ਚਾਹੀਦੀਆਂ ਹਨ

Ad Position 21
No active advertisement
ਅਜੀਤ ਡੈਸਕ 20-04-2026
ਨਵੀਂ ਦਿੱਲੀ,19 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਲੋਕ-ਸਭਾ ਵਿਚ ਨਾਰੀ ਸ਼ਕਤੀ ਵੰਦਨ ਸੋਧ ਬਿੱਲ ਪਾਸ ਨਾ ਹੋਣਾ ਨਿਰਾਸ਼ਾਜਨਕ ਹੈ ¢ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਰੇਖਾ ਗੁਪਤਾ ਨੇ ਕਿਹਾ ਕਿ 30 ਸਾਲਾਂ ਦੇ ਸੰਘਰਸ਼ ਦੇ ਬਾਅਦ ਅਜਿਹਾ ਲੱਗਿਆ ਸੀ ਕਿ ਮਹਿਲਾਵਾਂ ਦੇ ਅਧਿਕਾਰ ਦੇਣ ਵਾਲਾ ਬਿੱਲ ਲੋਕ-ਸਭਾ ਵਿਚ ਪਾਸ ਹੋਏਗਾ ਪਰ ਵਿਰੋਧੀ ਧਿਰਾਂ ਨੇ ਸਾਥ ਨਹੀਂ ਦਿੱਤਾ ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਮੀਦ ਸੀ ਕਿ ਮਹਿਲਾਵਾਂ ਨੂੰ ਅਧਿਕਾਰ ਦੇਣ ਦੇ ਲਈ ਸਾਰੇ ਦਲ ਇੱਕਜੁੱਟ ਹੋ ਕੇ ਇਸ ਨੂੰ ਪਾਸ ਕਰਨਗੇ ਪਰ ਵਿਰੋਧੀ ਧਿਰਾਂ ਦੇ ਕਾਰਨ ਅਜਿਹਾ ਨਹੀਂ ਹੋ ਸਕਿਆ ¢ ਰੇਖਾ ਗੁਪਤਾ ਨੇ ਬਗੈਰ ਨਾਂਅ ਲਏ ਪਿ੍ਅੰਕਾ ਗਾਂਧੀ 'ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ 'ਲੜਕੀ ਹੁੰ, ਲੜ ਸਕਤੀ ਹੂੰ' ਆਖਣ ਵਾਲੀ ਉਹ, ਲੜਕੀਆਂ ਦੀ ਲੜਾਈ ਛੱਡ ਕੇ ਭੱਜ ਗਈ ¢ ਰੇਖਾ ਗੁਪਤਾ ਨੇ ਕਿਹਾ ਕਿ ਉਹ ਕਹਿੰਦੀ ਹੈ ਕਿ ਲੋਕਤੰਤਰ ਦੀ ਜਿੱਤ ਹੋਈ ਹੈ ਪਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਬੇਟੀਆਂ ਦੇ ਸਵੈਮਾਨ ਦੀ ਹਾਰ ਵਿਚ ਲੋਕਤੰਤਰ ਦੀ ਜਿੱਤ ਕਿਵੇਂ ਹੋ ਸਕਦੀ ਹੈ ? ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਇਹ ਡਰ ਲਗਦਾ ਹੈ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦੀ ਕਿਸੀ ਮਹਿਲਾ ਸੀਟ 'ਤੇ ਕੋਈ ਆਮ ਮਹਿਲਾ ਨਾ ਜਿੱਤ ਜਾਵੇ ¢ ਉਨ੍ਹਾਂ ਕਿਹਾ ਕਿ ਪਿ੍ਅੰਕਾ ਵਾਡਰਾ ਨੂੰ ਸਿਰਫ਼ ਗਾਂਧੀ ਪਰਿਵਾਰ ਦੀ ਮਹਿਲਾਵਾਂ ਰਾਜਨੀਤੀ ਵਿਚ ਚਾਹੀਦੀਆਂ ਹਨ ¢ ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਨੂੰ ਸਿਰਫ਼ ਮੁਲਾਇਮ ਯਾਦਵ ਦੇ ਪਰਿਵਾਰ ਦੀਆਂ ਮਹਿਲਾਵਾਂ ਲੋਕ-ਸਭਾ ਵਿਚ ਚਾਹੀਦੀਆਂ ਹਨ ¢ ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਹਿਤ ਵਿਚ ਕੰਮ ਨਹੀਂ ਕਰਦੀ ਬਲਕਿ ਕਾਂਗਰਸ ਨੇ ਹਮੇਸ਼ਾ ਮਹਿਲਾਵਾਂ ਨੂੰ ਸਿਰਫ਼ ਵੋਟ ਬੈਂਕ ਸਮਝਿਆ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਯੋਜਨਾਵਾਂ ਦੇ ਕੇਂਦਰ ਵਿਚ ਮਹਿਲਾਵਾਂ ਹੁੰਦੀਆਂ ਹਨ ¢
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਅਤੇ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਜ਼ਰੂਰ ਜਾਣੂ ਕਰਾਇਆ ਜਾਵੇ-ਰਾਮ ਸਿੰਘ ਬੰਬੇ ਅਗਲੀ ਖ਼ਬਰ ਅੱਜ ਦਿੱਲੀ ਹਾਈ ਕੋਰਟ ਵਿਚ ਦੁਬਾਰਾ ਪੇਸ਼ ਹੋਣਗੇ ਕੇਜਰੀਵਾਲ
Ad Position 24