20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰੋਹਿਣੀ ਇਲਾਕੇ ਵਿਚ ਰਸੋਈ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 20-04-2026
ਨਵੀਂ ਦਿੱਲੀ,19 ਅਪ੍ਰੈਲ (ਜਗਤਾਰ ਸਿੰਘ)- ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰੋਹਿਣੀ ਇਲਾਕੇ ਵਿਚ ਰਸੋਈ ਗੈਸ ਸਿਲੰਡਰਾਂ ਦੀ ਜਮ੍ਹਾਖ਼ੋਰੀ ਤੇ ਕਾਲਾਬਾਜ਼ਾਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਇੱਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ ¢ ਕਾਰਵਾਈ ਦੇ ਦੌਰਾਨ ਪੁਲਿਸ ਨੇ 57 ਗੈਸ ਸਿਲੰਡਰ,ਇੱਕ ਟਾਟਾ ਪਿਕਅਪ ਵਾਹਨ ,ਭਾਰ ਤੋਲਣ ਦੀ ਮਸ਼ੀਨ ਅਤੇ ਗੈਸ ਟਰਾਂਸਫ਼ਰ ਕਰਨ ਦੇ ਉਪਕਰਨ ਬਰਾਮਦ ਕੀਤੇ ਹਨ ¢ ਇਹ ਪੂਰਾ ਨੈੱਟਵਰਕ ਘਰੇਲੂ ਗੈਸ ਦੀ ਸਪਲਾਈ ਪ੍ਰਣਾਲੀ ਦੀ ਦੁਰਵਰਤੋਂ ਨਾਲ ਜੁੜਿਆ ਹੋਇਆ ਹੈ ¢ ਡੀਸੀਪੀ ਪੰਕਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰੋਹਿਣੀ ਰਾਮ ਵਿਹਾਰ ਇਲਾਕੇ ਵਿਚ ਗੈਰ ਕਾਨੂੰਨੀ ਰੂਪ ਨਾਲ ਐੱਲ.ਪੀ.ਜੀ. ਸਿਲੰਡਰਾਂ ਦੀ ਜਮ੍ਹਾਖ਼ੋਰੀ ਅਤੇ ਰਿਫਿਲਿੰਗ ਕੀਤੀ ਜਾ ਰਹੀ ਹੈ ¢ ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-22 ਸਥਿਤ ਸੁਰਸੁਮਨ ਗੈਸ ਏਜੰਸੀ ਦੇ ਕੋਲ ਛਾਪਾ ਮਾਰਿਆ,ਜਿੱਥੇ ਮੁਲਜ਼ਮ ਲੋਕਪਾਲ ਨੂੰ ਮੌਕੇ 'ਤੇ ਗਿ੍ਫ਼ਤਾਰ ਕੀਤਾ ਗਿਆ ¢ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੋਕਪਾਲ ਇੱਕ ਅਧਿਕਾਰਤ ਗੈਸ ਏਜੰਸੀ ਨਾਲ ਜੁੜਿਆ ਡਿਲਿਵਰੀ ਮੈਨ ਹੈ ਜੋ ਘਰੇਲੂ ਉਪਭੋਗਤਾਵਾਂ ਦੇ ਲਈ ਨਿਰਧਾਰਿਤ ਸਿਲੰਡਰਾਂ ਨੂੰ ਗਾਹਕਾਂ ਤਕ ਪਹੁੰਚਾਉਣ ਦੀ ਬਜਾਏ ਗੈਰ ਕਾਨੂੰਨੀ ਤੌਰ 'ਤੇ ਆਪਣੇ ਕੋਲ ਜਮ੍ਹਾਂ ਕਰ ਲੈਂਦਾ ਸੀ ¢ ਇਸ ਤੋਂ ਬਾਅਦ ਉਹ ਇਨ੍ਹਾਂ ਸਿਲੰਡਰਾਂ ਵਿਚੋਂ ਗੈਸ ਕੱਢ ਕੇ ਖ਼ਾਲੀ ਸਿਲੰਡਰਾਂ ਵਿਚ ਭਰਦਾ ਅਤੇ ਖੁੱਲ੍ਹੇ ਬਾਜ਼ਾਰ ਵਿਚ ਮਹਿੰਗੀ ਕੀਮਤ 'ਤੇ ਵੇਚਦਾ¢ ਬਰਾਮਦ 57 ਸਿਲੰਡਰਾਂ ਵਿਚੋਂ 50 ਭਰੇ ਹੋਏ , 2 ਖ਼ਾਲੀ ਅਤੇ 5 ਅੰਸ਼ਿਕ ਰੂਪ ਨਾਲ ਭਰੇ ਹੋਏ ਸੀ ¢ ਫ਼ਿਲਹਾਲ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਜਾਰੀ ਹੈ ¢
Ad Position 22
No active advertisement
ਪਿਛਲੀ ਖ਼ਬਰ ਫੋਰਮ ਨੇ ਸ਼ਹੀਦ ਬੀਬੀ ਬਘੇਲ ਕੌਰ ਦੇ ਜੀਵਨ ਇਤਿਹਾਸ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਬੱਚਿਆਂ ਅਤੇ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਜ਼ਰੂਰ ਜਾਣੂ ਕਰਾਇਆ ਜਾਵੇ-ਰਾਮ ਸਿੰਘ ਬੰਬੇ
Ad Position 24