20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਫੋਰਮ ਨੇ ਸ਼ਹੀਦ ਬੀਬੀ ਬਘੇਲ ਕੌਰ ਦੇ ਜੀਵਨ ਇਤਿਹਾਸ ਬਾਰੇ ਕਰਵਾਇਆ ਵਿਸ਼ੇਸ਼ ਲੈਕਚਰ

Ad Position 21
No active advertisement
ਅਜੀਤ ਡੈਸਕ 20-04-2026
ਨਵੀਂ ਦਿੱਲੀ, 19 ਅਪ੍ਰੈਲ (ਜਗਤਾਰ ਸਿੰਘ)-'ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ' ਵੱਲੋਂ ਇਤਿਹਾਸ ਵਿਚ ਸਿੱਖ ਬੀਬੀਆਂ ਲੈਕਚਰ ਲੜੀ ਹੇਠ 30ਵਾਂ ਵਿਸ਼ੇਸ਼ ਲੈਕਚਰ ਸਿੱਖ ਪੰਥ ਦੀ ਜੁਝਾਰੂ ਯੋਧਾ ਅਤੇ ਸ਼ਹੀਦ ਬੀਬੀ ਬਘੇਲ ਕੌਰ ਦੇ ਗੌਰਵਮਈ ਜੀਵਨ ਇਤਿਹਾਸ ਸਬੰਧੀ ਕਰਵਾਇਆ ਗਿਆ ¢ ਫੋਰਮ ਦੇ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਪਤਵੰਤੇ ਸੱਜਣਾ ਦਾ ਰਸਮੀ ਸੁਆਗਤ ਕੀਤਾ ¢ ਸਟੇਜ ਸਕੱਤਰ ਦੀ ਸੇਵਾ ਸਵਰਨ ਸਿੰਘ 'ਸਵਰਨ' ਨੇ ਸੁਚੱਜੇ ਤਰੀਕੇ ਨਾਲ ਨਿਭਾਈ ¢ ਮੁੱਖ ਵਕਤਾ ਡਾ. ਅਬਨਾਸ਼ ਕੌਰ ਨੇ ਬੀਬੀ ਬਘੇਲ ਕੌਰ ਦੇ ਜੀਵਨ ਇਤਿਹਾਸ ਅਤੇ ਸ਼ਹਾਦਤ ਦੀ ਗੱਲ ਕਰਦਿਆਂ ਦੱਸਿਆ ਕਿ ਉਹ, ਸਿੱਖ ਇਤਿਹਾਸ ਦੀ ਉਹ ਬਹਾਦਰ ਯੋਧਾ ਸਨ, ਜਿਨ੍ਹਾਂ ਨੇ ਮੁਗ਼ਲ ਸ਼ਾਸਕਾਂ ਦੇ ਜ਼ੁਲਮ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਬੇਕਸੂਰ ਲੜਕੀਆਂ ਨੂੰ ਮੁਗ਼ਲਾਂ ਦੀ ਕੈਦ 'ਚੋਂ ਮੁਕਤ ਕਰਾਇਆ ਸੀ ¢ ਸਿੱਖ ਇਤਿਹਾਸ ਵਿੱਚੋਂ ਬੀਬੀ ਬਘੇਲ ਕੌਰ ਦੇ ਸਿੱਖੀ ਪਿਆਰ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਸਾਨੂੰ ਸੂਰਬੀਰਤਾ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਨਾਲ ਜੋੜਦੀ ਹੈ ¢ ਮੁੱਖ ਮਹਿਮਾਨ ਡਾ. ਰੇਣੂਕਾ ਸਿੰਘ ਨੇ ਕਿਹਾ ਕਿ ਬੀਬੀ ਬਘੇਲ ਕੌਰ ਦਾ ਜੀਵਨ ਸਿੱਖ ਬੀਬੀਆਂ ਲਈ ਆਤਮ-ਵਿਸ਼ਵਾਸ ਅਤੇ ਸੂਰਬੀਰਤਾ ਦਾ ਇੱਕ ਅਜਿਹਾ ਮਾਰਗ-ਦਰਸ਼ਕ ਹੈ, ਜੋ ਸਾਨੂੰ ਹਰ ਮੈਦਾਨ ਵਿੱਚ ਦਿ੍ੜ੍ਹਤਾ ਨਾਲ ਜੂਝਣ ਦੀ ਪ੍ਰੇਰਨਾ ਦਿੰਦਾ ਹੈŒ |
Ad Position 22
No active advertisement
ਪਿਛਲੀ ਖ਼ਬਰ 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵਲੋਂ ਬੱਚਿਆਂ ਨੂੰ ਮਾਂ-ਬੋਲੀ ਤੇ ਵਿਰਸੇ ਨਾਲ ਜੋੜਨ ਲਈ ਵਿਸ਼ੇਸ਼ ਕਵਾਇਦ ਸਿੱਖੀ ਨਾਲ... ਅਗਲੀ ਖ਼ਬਰ ਰੋਹਿਣੀ ਇਲਾਕੇ ਵਿਚ ਰਸੋਈ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼
Ad Position 24