ਨਵੀਂ ਦਿੱਲੀ, 19 ਅਪ੍ਰੈਲ (ਜਗਤਾਰ ਸਿੰਘ)- ਮਾਤਾ ਸੁੰਦਰੀ ਕਾਲਜ (ਦਿੱਲੀ ਯੂਨੀਵਰਸਿਟੀ) ਵਿਖੇ 'ਦੀ ਸਿੱਖ ਰਿਵਿਊ' ਦੇ ਸਹਿਯੋਗ ਨਾਲ 'ਗੁਰਬਾਣੀ: ਨੌਜਵਾਨਾਂ ਲਈ ਮਾਰਗ ਦਰਸ਼ਕ ਚਾਨਣ' ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ ¢ ਇਹ ਕਾਨਫ਼ਰੰਸ ਯੁਵਾ ਪੀੜ੍ਹੀ ਨੂੰ ਗੁਰਬਾਣੀ ਰਾਹੀਂ ਸਮਝ, ਸਮਾਜ ਵਿਚ ਉਨ੍ਹਾਂ ਦੀ ਸ਼ਮੂਲੀਅਤ, ਵਿਹਾਰਕ ਅਹਿਸਾਸ ਅਤੇ ਭਾਈਚਾਰਕ-ਮੁਖੀ ਕਾਰਵਾਈ ਨੂੰ ਉਤਸ਼ਾਹਿਤ ਕਰਨ ਪ੍ਰਤੀ ਪ੍ਰੇਰਿਤ ਕਰਨ ਦੇ ਮੂਲ ਉਦੇਸ਼ ਨਾਲ ਕਰਵਾਈ ਗਈ ¢ ਕਾਨਫ਼ਰੰਸ ਦੇ ਸ਼ੁਰੂਆਤੀ ਸੈਸ਼ਨ ਵਿਚ ਕਾਲਜ ਦੀ ਪਿ੍ੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨਾਂ ਦੇ ਨਾਲ ਸਭ ਨੂੰ ਜੀ ਆਇਆਂ ਕਹਿੰਦਿਆਂ ਆਪਣੇ ਮੁੱਖ ਸ਼ਬਦਾਂ ਵਿਚ ਗੁਰਬਾਣੀ ਨੂੰ ਨੌਜਵਾਨਾਂ ਲਈ ਇੱਕ ਵਿਹਾਰਕ ਮਾਰਗ ਦਰਸ਼ਕ ਦੱਸਦਿਆਂ ਖ਼ਾਸ ਤੌਰ ਤੇ TਸੰਗਤU ਦੀ ਮਹੱਤਤਾ ਬਾਰੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ¢ ਕਾਨਫ਼ਰੰਸ ਦੇ ਮੁੱਖ ਬੁਲਾਰੇ ਵਜੋਂ ਡਾ. ਜਸਵੰਤ ਸਿੰਘ ਅਮਰੀਕਾ (ਨਿਊਰੋਲੋਜਿਸਟ ਅਤੇ ਖੋਜ-ਕਰਤਾ) ਨੇ ਆਪਣੇ ਸ਼ਬਦਾਂ ਵਿਚ ਗੁਰਬਾਣੀ ਨੂੰ ਪੂਰੇ ਜੀਵਨ ਲਈ ਮਾਰਗ ਦਰਸ਼ਕ ਹੋਣ 'ਤੇ ਜ਼ੋਰ ਦਿੱਤਾ ¢ ਵਿਸ਼ੇਸ਼ ਮਹਿਮਾਨ ਸੇਵਾਮੁਕਤ ਡੀਆਈਜੀ ਪ੍ਰਤਾਪ ਸਿੰਘ (ਸੰਪਾਦਕ, ਦੀ ਸਿੱਖ ਰਿਵਿਊ) ਨੇ ਸੋਸ਼ਲ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਬਹੁਤ ਜ਼ਿਆਦਾ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ¢ ਸ. ਲਖਿੰਦਰ ਸਿੰਘ (ਟੈਕਨੋਕ੍ਰੇਟ, ਜਰਮਨੀ) ਨੇ ਕਿਰਤ ਕਰੋ ਬਾਰੇ ਆਪਣੀ ਗੱਲ ਕੀਤੀ ¢ ਡਾ. ਮਨਪ੍ਰੀਤ ਸਿੰਘ (ਸੰਪਾਦਕ, ਮੈਗਜ਼ੀਨ ਸੀਸ ਗੰਜ) ਨੇ 'ਗੁਰਬਾਣੀ ਕਿਵੇਂ ਅਸਲ ਦੌਲਤ' ਹੈ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ¢ ਈ-ਗ੍ਰੋ ਫਾਊਾਡੇਸ਼ਨ ਦੇ ਸੀਈਓ ਅਤੇ ਸੰਸਥਾਪਕ ਨਿਰਦੇਸ਼ਕ ਪ੍ਰੋ. ਚਰਨ ਸਿੰਘ ਨੇ ਵੀ ਬਾਣੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ¢ ਇਸ ਕਾਨਫ਼ਰੰਸ ਨੇ ਵਿਦਿਆਰਥੀਆਂ, ਖੋਜਕਾਰਾਂ ਅਤੇ ਫੈਕਲਟੀ ਨੂੰ ਇਸ ਵਿਸ਼ੇ ਸੰਬੰਧੀ ਆਪਣੀ ਖੋਜ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਅੰਤਰ-ਅਨੁਸ਼ਾਸਨੀ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਿੱਥੇ ਉਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਨਾ ਪ੍ਰਾਪਤ ਕਰ ਆਪਣੇ ਖੋਜ ਪੱਤਰ ਪੇਸ਼ ਕੀਤੇ ¢ ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 27 ਪੇਪਰ ਪੇਸ਼ ਕੀਤੇ ਗਏ, ਜਿਸ ਦੇ ਅੰਤਰਗਤ 3 ਤਕਨੀਕੀ ਸੈਸ਼ਨਾਂ ਵਿੱਚ ਸਰਵੋਤਮ ਪੇਪਰਾਂ ਨੂੰ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ ¢ ਅੰਤ ਵਿੱਚ ਮੁੱਖ ਮਹਿਮਾਨਾਂ ਨੇ ਆਯੋਜਕ ਮੰਡਲੀ ਕਾਲਜ ਦੀ ਪਿ੍ੰਸੀਪਲ, ਪ੍ਰੋ. ਹਰਪ੍ਰੀਤ ਕੌਰ, ਸਹਿ-ਕਨਵੀਨਰ ਡਾ. ਗੁਰਵਿੰਦਰ ਕੌਰ, ਡਾ. ਰਮੀਤ ਕੌਰ ਅਤੇ ਕਾਨਫ਼ਰੰਸ ਸਕੱਤਰ, ਡਾ. ਸਿਰਤਾਜ ਕੌਰ ਨੂੰ ਇਸ ਖ਼ਾਸ ਵਿਸ਼ੇ 'ਤੇ ਕਾਨਫ਼ਰੰਸ ਲਈ ਵਧਾਈ ਦਿੱਤੀ ¢