18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸੀ.ਐਮ. ਵਿੰਡੋ ਦੇ ਐਮੀਂਨੈਂਟ ਮੈਂਬਰਾਂ ਨੇ ਐਸ.ਡੀ.ਐਮ. ਨੂੰ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 21-04-2026
ਰਤੀਆ, 20 ਅਪ੍ਰੈਲ (ਬੇਅੰਤ ਕੌਰ ਮੰਡੇਰ)- ਰਤੀਆ ਸ਼ਹਿਰ ਦੀਆਂ ਪ੍ਰਾਪਤ ਹੋਈਆਂ ਜਨਤਕ ਸ਼ਿਕਾਇਤਾਂ ਦੇ ਸਬੰਧ 'ਚ ਸੀ.ਐਮ. ਵਿੰਡੋ ਦੇ ਐਮੀਨੈਂਟ ਮੈਂਬਰ ਸੁਨੀਲ ਇੰਦੋਰਾ, ਉਦੈ ਸਿੰਘ ਨੰਬਰਦਾਰ ਅਤੇ ਅੰਜੂ ਜੱਗਾ ਨੇ ਐਸ.ਡੀ.ਐਮ. ਸੁਰੇਂਦਰ ਸਿੰਘ ਨੂੰ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਲਈ ਕਿਹਾ ਹੈ | ਉਨ੍ਹਾਂ ਲਿਖਤੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸ਼ਹਿਰ ਵਿਚ ਮੀਂਹ ਦੇ ਪਾਣੀ ਦੇ ਨਾਲਿਆਂ ਦੀ ਤੁਰੰਤ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜਨਤਾ ਦੀ ਸਹੂਲਤ ਲਈ ਜਨਤਕ ਪਖਾਨੇ ਬਣਾਏ ਜਾਣੇ ਚਾਹੀਦੇ ਹਨ | ਸ਼ਹਿਰ 'ਚ ਕਿਸੇ ਵੀ ਪਖਾਨੇ ਦੀ ਘਾਟ ਵਸਨੀਕਾਂ, ਖ਼ਾਸ ਕਰ ਕੇ ਅÏਰਤਾਂ ਲਈ ਕਾਫ਼ੀ ਮੁਸ਼ਕਲਾਂ ਪੈਦਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ਦੇ ਸਾਹਮਣੇ ਵੱਡੇ ਰੈਂਪ ਬਣਾਏ ਗਏ ਹਨ ਅਤੇ ਇਨ੍ਹਾਂ ਨੂੰ ਢਾਹੁਣ ਲਈ ਸੀ.ਐਮ. ਵਿੰਡੋ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਨੂੰ ਤੁਰੰਤ ਢਾਹ ਦਿੱਤਾ ਜਾਣਾ ਚਾਹੀਦਾ ਹੈ | ਸ਼ਹਿਰ ਵਿਚ ਸਫ਼ਾਈ ਬਣਾਈ ਰੱਖਣ ਲਈ ਦੁਕਾਨਦਾਰਾਂ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣੇ ਕੂੜੇਦਾਨ ਰੱਖਣ ਅਤੇ ਕੂੜਾ ਇਕੱਠਾ ਕਰਨ ਵਾਲੀ ਗੱਡੀ ਆਉਣ 'ਤੇ ਹੀ ਆਪਣਾ ਕੂੜਾ ਸੁੱਟਣ | ਉਨ੍ਹਾਂ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਸਮੇਂ ਸੜਕਾਂ 'ਤੇ ਕੂੜਾ ਨਾ ਸੁੱਟਣ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਗ਼ੈਰ-ਕਾਨੂੰਨੀ ਉਸਾਰੀਆਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ ਅਤੇ ਨਗਰਪਾਲਕਾ ਨਿੱਜੀ ਲਾਭ ਲਈ ਵਪਾਰਕ ਤੇ ਰਿਹਾਇਸ਼ੀ ਕਾਲੋਨੀਆਂ 'ਚ ਸੜਕਾਂ/ਸੀਵਰੇਜ ਲਾਈਨਾਂ ਵਿਛਾ ਰਹੀ ਹੈ ਜਦੋਂ ਕਿ ਸਹੀ ਮਾਲਕਾਂ ਨੂੰ ਨਗਰਪਾਲਕਾ ਤੋਂ ਐਨ.ਡੀ.ਸੀ. ਵੀ ਨਹੀਂ ਮਿਲ ਰਹੇ ਹਨ | ਉਨ੍ਹਾਂ ਇਸ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰਤੀਆ ਮਾਰਕਿਟ ਵਿਚ ਟਰੈਫ਼ਿਕ ਨੂੰ ਘੱਟ ਕਰਨ ਲਈ ਇੱਕ ਪਾਰਕਿੰਗ ਸਥਾਨ ਬਣਾਇਆ ਜਾਵੇ ਅਤੇ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਬਾਜ਼ਾਰ ਵਿਚ ਗ਼ਲਤ ਢੰਗ ਨਾਲ ਆਪਣੇ ਵਾਹਨ ਪਾਰਕ ਕਰਦੇ ਹਨ | ਮੈਂਬਰਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਸਰਕਾਰ ਵਿਚ ਜਨਤਾ ਦਾ ਵਿਸ਼ਵਾਸ ਘੱਟ ਜਾਵੇ ਜਾਂ ਇਸ ਦੇ ਕੰਮਕਾਜ 'ਤੇ ਸਵਾਲ ਉਠਾਏ ਜਾਣ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਅਤੇ ਕੰਮਕਾਜ ਦੋਵੇਂ ਜਨਤਾ ਪ੍ਰਤੀ ਸਮਰਪਿਤ ਹਨ | ਇਸ ਲਈ ਰਤੀਆ ਵਿਚ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਣ ਅਤੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰ ਕੇ ਹੱਲ ਕਰਨ ਨੂੰ ਯਕੀਨੀ ਬਣਾਉਣ ਦੀ ਮੰਗ ਹੈ | ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਹੀਂ ਹੱਲ ਕੀਤਾ ਜਾਂਦਾ ਹੈ ਤਾਂ ਜਨਤਕ ਵਿਸ਼ਵਾਸ ਬਣਾਈ ਰੱਖਣ ਅਤੇ ਉਨ੍ਹਾਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਜਾਵੇਗੀ | ਇਸ ਮੌਕੇ ਰਣਧੀਰ ਸਿੰਘ ਮੌਲੀਆ, ਪ੍ਰਵੀਨ ਜੱਗਾ, ਗੌਰਵ ਸ਼ਰਮਾ ਐਮ.ਸੀ., ਜਗਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵਾ ਹਰ ਵਿਅਕਤੀ ਦਾ ਆਤਮਿਕ ਫ਼ਰਜ਼ ਹੈ-ਕਮਿਸ਼ਨਰ ਕਰਮਵੀਰ ਸੈਣੀ ਅਗਲੀ ਖ਼ਬਰ ਸਮਾਧਾਨ ਕੈਂਪਾਂ ਦੌਰਾਨ ਪ੍ਰਾਪਤ ਹੋਣ ਵਾਲੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ : ਸਿਟੀ ਮੈਜਿਸਟ੍ਰੇਟ
Ad Position 24