11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਾਬਕਾ ਵਿਧਾਇਕ ਰਜਿੰਦਰ ਬੇਰੀ ਦੀ ਮਿਹਨਤ ਰੰਗ ਲਿਆਈ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਪਵਨ ਖਰਬੰਦਾ)-2017 ਤੋਂ 2022 ਤੱਕ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਹੇ ਰਜਿੰਦਰ ਬੇਰੀ ਵਲੋਂ ਆਪਣੇ ਕਾਰਜਕਾਲ ਦੌਰਾਨ ਪਿੰਡ ਧੰਨੋਵਾਲੀ ਰੇਲਵੇ ਕਰਾਸਿੰਗ ਵਿਖੇ ਅੰਡਰ ਬਿ੍ਜ ਬਣਾਉਣ ਲਈ ਉਸ ਸਮੇਂ ਦੇ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਰੇਲਵੇ ਦੇ ਸੰਬੰਧਿਤ ਅਫ਼ਸਰਾਂ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਦੌਰਾਨ ਉਸ ਸਮੇਂ ਸੰਬੰਧਿਤ ਅਫ਼ਸਰਾਂ ਨੇ ਇਸ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਇਹ ਕੰਮ ਹੁਣ ਪੂਰਾ ਹੋ ਚੁੱਕਿਆ ਹੈ ਅਤੇ ਇਸ ਅੰਡਰ ਬਿ੍ਜ 'ਤੇ ਆਵਾਜਾਈ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਇਸ ਅੰਡਰ ਬਿ੍ਜ ਦੇ ਬਣਨ ਨਾਲ ਪਿੰਡ ਧੰਨੋਵਾਲੀ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਇਸ ਅੰਡਰ ਬਿ੍ਜ ਦਾ ਕਾਫੀ ਲਾਭ ਹੋਵੇਗਾ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਪਰਾਗਪੁਰ ਅੰਡਰ ਬਿ੍ਜ, ਸੂਰਿਆ ਇਨਕਲੇਵ ਅੰਡਰ ਬਿ੍ਜ, ਲੱਧੇਵਾਲੀ ਓਵਰ ਬਿ੍ਜ ਜਿਹੇ ਵੱਡੇ ਵੱਡੇ ਪ੍ਰਾਜੈਕਟਾਂ 'ਤੇ ਕੰਮ ਕੀਤਾ ਗਿਆ ਅਤੇ ਇਹ ਸਾਰੇ ਕੰਮ ਅੱਜ ਤਿਆਰ ਹਨ ਅਤੇ ਲੋਕਾਂ ਨੂੰ ਸਮਰਪਿਤ ਹਨ | ਉਨ੍ਹਾਂ ਦੱਸਿਆ ਕਿ ਇਨਾਂ ਕੰਮਾਂ ਲਈ ਵਿਭਾਗਾਂ ਦੇ ਸੰਬੰਧਿਤ ਅਧਿਕਾਰੀਆਂ ਨਾਲ ਦਿੱਲੀ, ਫਿਰੋਜ਼ਪੁਰ ਅਤੇ ਜਲੰਧਰ ਵਿਖੇ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੇ ਚਲਦਿਆਂ ਇਹ ਕੰਮ ਨੇਪਰੇ ਚੜ੍ਹੇ ਹਨ | ਰਜਿੰਦਰ ਬੇਰੀ ਨੇ ਕਿਹਾ ਇਹ ਪਿੰਡਾਂ ਵਾਸੀਆ ਦੀ ਪੁਰਜ਼ੋਰ ਮੰਗ ਸੀ , ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਲੋਕਾਂ ਨੇ ਕਈ ਵਾਰ ਮੈਨੂੰ ਇਸ ਕੰਮ ਸੰਬੰਧੀ ਕਿਹਾ ਸੀ, ਮੇਰੇ ਵਲੋ ਪਿੰਡ ਵਾਸੀਆਂ ਨਾਲ ਸੰਬੰਧਤ ਅਫ਼ਸਰਾਂ ਦੀ ਮੁਲਾਕਾਤ ਵੀ ਕਰਵਾਈ ਗਈ ਸੀ, ਹੁਣ ਕੰਮ ਨੇਪਰੇ ਚੜ੍ਹ ਗਿਆ ਹੈ | ਅੰਡਰ ਬਿ੍ਜ ਬਣ ਕੇ ਤਿਆਰ ਹੈ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ | ਇਸ ਅੰਡਰ ਬਿ੍ਜ ਦੇ ਨਿਰਮਾਣ ਲਈ ਧੰਨੋਵਾਲੀ ਡਿਵੈਲਪਮੈਂਟ ਕਮੇਟੀ ਦੇ ਅਹੁਦੇਦਾਰਾਂ ਅਮਨਦੀਪ ਧੰਨੋਵਾਲੀ, ਪਿਆਰਾ ਸਿੰਘ ਰੰਧਾਵਾ, ਰਾਜ ਕੁਮਾਰ, ਰਵੀ, ਆਤਮਾ ਰਾਮ, ਭੂਸ਼ਣ ਤੋਖੀ, ਕੁਲਵਿੰਦਰ ਸਿੰਘ,ਗੁਰਮੁਖ ਸਿੰਘ, ਮਿੰਟੂ ਅਤੇ ਸਮੂਹ ਪਿੰਡ ਵਾਸੀਆਂ ਨੇ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਬਦ ਚੌਕੀ ਦੇ ਮਾਰਗ 'ਚ ਸਵਾਗਤ ਲਈ ਪ੍ਰਬੰਧਕਾਂ ਨੇ ਗੁਰਮੁਖ ਪਰਿਵਾਰਾਂ ਅਤੇ ਸੰਸਥਾਵਾਂ ਨਾਲ ਕੀਤਾ ਸੰਪਰਕ ਅਗਲੀ ਖ਼ਬਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ-ਢੀਂਡਸਾ <br/>
Ad Position 24