11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਏ.ਐੱਨ.ਟੀ.ਐੱਫ. ਤੇ ਅਪਰਾਧ ਸ਼ਾਖਾ ਨੇ ਲਗਾਇਆ ਸਕੂਲਾਂ 'ਚ ਨਸ਼ੇ ਵਿਰੁੱਧ ਕੈਂਪ

Ad Position 21
No active advertisement
ਅਜੀਤ ਡੈਸਕ 24-04-2026
ਨਵੀਂ ਦਿੱਲੀ, 23 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਪਿਛਲੇ ਸਮੇਂ ਤੋਂ ਲਗਾਤਾਰ ਨਸ਼ੇ ਵਿਰੁੱਧ ਇਕ ਮੁਹਿੰਮ ਚਲਾ ਕੇ ਵਿਸ਼ੇਸ਼ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰਤ ਕਰਨ ਵਿਚ ਜੁਟੀ ਹੋਈ ਹੈ ਤਾਂ ਕਿ ਵਿਦਿਆਰਥੀ ਨਸ਼ਿਆਂ ਵਿਚ ਫੱਸ ਕੇ ਆਪਣਾ ਜੀਵਨ ਬਰਬਾਦ ਨਾ ਕਰਨ | ਇਸੇ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਏ.ਐਨ.ਟੀ.ਐਫ. ਅਤੇ ਅਪਰਾਧ ਸ਼ਾਖਾ ਨੇ ਇਕ ਜਾਗਰਤ ਪ੍ਰੋਗਰਾਮ ਜਿਸ ਦਾ ਨਾਂਅ 'ਨਸ਼ਾ ਮੁਕਤੀ ਭਾਰਤ ਅਭਿਆਨ' ਰੱਖਿਆ ਹੈ, ਉਸਦੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਪੁਰਾ ਦਿੱਲੀ, ਸਰਵੋਦਿਆ ਕੰਨਿ੍ਹਆ ਵਿਦਿਆਲਿਆ ਜੰਗਪੁਰਾ ਅਤੇ ਸੀ.ਐਮ. ਸ੍ਰੀ ਸਕੂਲ ਜੰਗਪੁਰਾ ਦਿੱਲੀ ਵਿਖੇ ਕੈਂਪ ਲਗਇਆ ਜਿਸ ਵਿਚ 215 ਵਿਦਿਆਰਥੀਆਂ ਨੇ ਹਿੱਸਾ ਲਿਆ, ਇਹ ਵਿਦਿਆਰਥੀ ਪਹਿਲਾਂ ਹੀ ਪ੍ਰਹਾਰੀ ਕਲੱਬ ਦੇ ਮੈਂਬਰ ਹਨ | ਇਸ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਛੇਵੀਂ ਤੋਂ ਲੈ ਕੇ ਅੱਠਵੀਂ ਕਲਾਸ ਦੇ ਸਨ | ਇਸ ਕੈਂਪ ਵਿਚ 14 ਅਧਿਆਪਕਾਂ ਨੇ ਵੀ ਭਾਗ ਲਿਆ | ਇਸ ਮੁਹਿੰਮ ਪ੍ਰਤੀ ਨਸ਼ੇ ਪ੍ਰਤੀ ਜਾਗਰਤ ਰਹਿਣ ਦੇ ਪੈਂਫ਼ਲਿਟ ਵੰਡੇ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨਤੀਜਿਆਂ ਦੀ ਜਾਣਕਾਰੀ ਦਿੱਤੀ ਗਈ | ਕੁਝ ਪੋਸਟਰ ਵੀ ਲਗਾਏ ਗਏ ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਵੇਖਿਆ | ਪੁਲਿਸ ਅਧਿਕਾਰੀਆਂ ਕੋਲੋਂ ਬੱਚਿਆਂ ਨੇ ਕੁਝ ਪ੍ਰਸ਼ਨ ਵੀ ਪੁੱਛੇ ਜਿਨ੍ਹਾਂ ਦਾ ਉੱਤਰ ਉਨ੍ਹਾਂ ਨੇ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਬਦਲ ਰਹੇ ਮੌਸਮ ਵਿਚ ਲੋਕ ਖਾਂਸੀ, ਜ਼ੁਕਾਮ ਤੇ ਬੁੁਖ਼ਾਰ ਦਾ ਹੋ ਰਹੇ ਨੇ ਸ਼ਿਕਾਰ ਅਗਲੀ ਖ਼ਬਰ ਕਾਂਗਰਸੀ ਆਗੂ ਰਾਜੀਵ ਸ਼ੁਕਲਾ ਵਲੋਂ ਦੂਸਰੀ ਵਾਰ ਨਾਰੀ ਨਿਕੇਤਨ ਜਲੰਧਰ ਦਾ ਦੌਰਾ <br/>
Ad Position 24